ਰਾਸ਼ਨ ਵੰਡਣ 'ਤੇ ਵੀ ਸ਼ੁਰੂ ਹੋਈ ਸਿਆਸਤ, ਮਾਸਟਰ ਬਲਦੇਵ ਸਿੰਘ ਨੇ ਚੁੱਕੇ ਕਾਂਗਰਸ ਦੇ ਪੱਖਪਾਤੀ ਰਵੱਈਏ 'ਤੇ ਸਵਾਲ - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫਿਊ
🎬 Watch Now: Feature Video
ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਦੇ ਆਮ ਆਦਮੀ ਪਾਰਟੀ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਰਕਾਰ ਵੱਲੋਂ ਲੋੜਵੰਦਾਂ ਵਿੱਚ ਵੰਡੀ ਜਾਣ ਵਾਲੀ ਰਾਹਤ ਸਮੱਗਰੀ 'ਤੇ ਸਵਾਲ ਚੁੱਕੇ। ਉਨ੍ਹਾਂ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਉਨ੍ਹਾਂ ਨੂੰ ਵਿਧਾਇਕ ਬਣਿਆ 3 ਸਾਲ ਦਾ ਸਮਾਂ ਹੋ ਗਿਆ ਪਰ ਸਰਕਾਰ ਨੇ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਹਲਕੇ ਦੇ ਵਿਕਾਸ ਲਈ 2 ਰੁਪਏ ਦਾ ਵੀ ਫੰਡ ਨਹੀਂ ਦਿੱਤਾ।