ਮੋਹਾਲੀ ਪੁਲਿਸ ਵੱਲੋਂ ਮਨਾਇਆ ਗਿਆ ਸ਼ਹੀਦੀ ਦਿਹਾੜਾ - ਮੋਹਾਲੀ
🎬 Watch Now: Feature Video
ਮੋਹਾਲੀ: 21 ਅਕਤੂਬਰ ਦਾ ਦਿਨ ਉਹਨਾਂ ਮਹਾਨ ਭਾਰਤੀ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਮਨਾਇਆ ਜਾਂਦਾ ਹੈ, ਜਿਹਨਾਂ ਨੇ 21 ਅਕਤੂਬਰ 1959 ਨੂੰ ਭਾਰਤ ਦੀ ਸਰਹੱਦ ਦੀ ਰਾਖੀ ਕਰਦਿਆਂ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ। ਕਮਾਂਡੋ ਕੰਪਲੈਕਸ ਮੋਹਾਲੀ ਵਿਖੇ ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਸ਼ਹੀਦ ਹੋਏ ਕਰਮਚਾਰੀਆਂ ਨੂੰ ਗਾਰਦ ਵੱਲੋਂ ਸ਼ੋਕ ਸਲਾਮੀ ਦਿੱਤੀ ਗਈ । ਅੰਤ ਵਿਚ ਸ੍ਰੀ ਰਣਦੀਪ ਸਿੰਘ ਮਾਨ, ਪੀ.ਪੀ.ਐਸ, ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਵੱਲੋਂ ਸਮੂਹ ਜਵਾਨਾਂ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹੋਏ ਆਪਣੀ ਡਿਊਟੀ ਮਿਹਨਤ ਅਤੇ ਲਗਨ ਨਾਲ ਕਰਨ ਅਤੇ ਲੋੜ ਪੈਣ ਤੇ ਆਪਣੇ ਦੇਸ਼ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣ ਦੀ ਪ੍ਰੇਰਣਾ ਵੀ ਦਿੱਤੀ।