ਮੰਡ ਵੱਲੋਂ ਕੈਪਟਨ ਨੂੰ ਤਲਬ ਕਰਨ ਦੇ ਮਾਮਲੇ ‘ਚ ਰਵਨੀਤ ਬਿੱਟੂ ਦਾ ਤਿੱਖਾ ਬਿਆਨ - ਐਸਜੀਪੀਸੀ
🎬 Watch Now: Feature Video
ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦਾ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਨੂੰ ਲੈਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਇਹ ਦੱਸੋ ਕਿ ਇੱਥੇ ਜਥੇਦਾਰ ਹੈ ਕੌਣ। ਉਨ੍ਹਾਂ ਇਸ ਮਸਲੇ ‘ਤੇ ਤਿੱਖਾ ਬਿਆਨ ਦਿੰਦੇ ਕਿਹੈ ਕਿ ਇੱਥੇ ਚਾਰ ਬੰਦੇ ਉੱਠ ਕੇ ਹਰ ਅੱਤਵਾਦੀ ਨੂੰ ਜਥੇਬਾਰ ਕਹਿ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਜਥੇਬਾਰ ਬਣਾਉਣ ਨੂੰ ਲੈਕੇ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਉੱਪਰ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਅਜਿਹੇ ਲੋਕਾਂ ਦੇ ਲੈਟਰਪੇਡ ਬਣਾਏ ਗਏ ਹਨ ਅਜਿਹੇ ਲੋਕਾਂ ਨੂੰ ਕਿਉਂ ਨਹੀਂ ਤਲਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਥਕ ਵਿਸ਼ਵਾਸ਼ ਕਿਸੇ ‘ਤੇ ਨਹੀਂ ਰਿਹਾ। ਹੈ।