ਜਲੰਧਰ: ਮੰਡੀ ਬੋਰਡ ਵੱਲੋਂ ਸਬਜ਼ੀ ਵੇਚਣ ਵਾਲਿਆਂ ਦਾ ਕੀਤਾ ਗਿਆ ਸਾਮਾਨ ਜ਼ਬਤ
🎬 Watch Now: Feature Video
ਜਲੰਧਰ: ਮਕਸੂਦਾ ਮੰਡੀ ਵਿੱਚ ਰੇਹੜੀਆਂ ਲਗਾਉਣ ਨੂੰ ਲੈ ਕੇ ਐਤਵਾਰ ਨੂੰ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਮੰਡੀ ਬੋਰਡ ਦੇ ਡੀਐੱਮਓ ਦਵਿੰਦਰ ਸਿੰਘ ਕੈਂਥ ਨੇ ਮੰਡੀ ਵਿੱਚ ਅੱਗੇ ਲਗਾਉਣ ਵਾਲੀ ਸਬਜ਼ੀਆਂ ਦੀ ਫੜੀਆਂ ਤੋਂ ਸਾਮਾਨ ਨੂੰ ਜ਼ਬਤ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਵੇਚਣ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਆਪਣੀਆਂ ਫੜ੍ਹੀਆਂ ਨੂੰ ਪਿੱਛੇ ਫੜ੍ਹ ਉੱਤੇ ਲਗਾਉਣ, ਕਿਉਂਕਿ ਅੱਗੇ ਭੀੜ ਹੋ ਜਾਂਦੀ ਹੈ ਅਤੇ ਭੀੜ ਉੱਤੇ ਕਾਬੂ ਨਹੀਂ ਪਾਇਆ ਜਾਂਦਾ। ਜਿਸ ਕਾਰਨ ਸੋਸ਼ਲ ਡਿਸਟੈਂਸ ਦੀ ਵੀ ਪਾਲਣਾ ਨਹੀਂ ਹੁੰਦੀ, ਪਰ ਸਬਜ਼ੀ ਵਿਕਰੇਤਾਂ ਫੜ੍ਹੀ ਲਗਾਉਣ ਦੇ ਲਈ ਨਹੀਂ ਮੰਨੇ। ਜਿਸ ਦੇ ਕਾਰਨ ਕਾਫੀ ਦੇਰ ਤੱਕ ਮੰਡੀ ਵਿੱਚ ਵਿਵਾਦ ਚੱਲਦਾ ਰਿਹਾ।