ਤੇਲ ਚੋਰੀ ਕਰ ਰਿਹਾ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆਇਆ - hindustan petroleum
🎬 Watch Now: Feature Video
ਬਠਿੰਡਾ ਤੋਂ 20 ਕਿੱਲੋਮੀਟਰ ਦੂਰ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਤੇਲ ਦੀ ਚੋਰੀ ਕਰਨ ਗਿਆ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆ ਕੇ ਝੁਲਸ ਗਿਆ। ਦੇਰ ਰਾਤ ਕੁੱਝ ਨੌਜਵਾਨਾਂ ਨੇ ਤੇਲ ਦੇ ਟੈਂਕਰ ਤੋਂ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਨੌਜਵਾਨ ਹਾਈ ਵੋਲਟੇਜ ਐਕਸਟੈਂਸ਼ਨ ਤਾਰ ਦੀ ਚਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਫੂਸ ਮੰਡੀ ਕੋਲ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਦਾ ਡੀਪੂ ਹੈ। ਤੇਲ ਨਾਲ ਭਰੇ ਕੈਂਟਰ ਜਦੋਂ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਰੁਕੇ ਤਾਂ ਫੂਸ ਮੰਡੀ ਦੇ ਕੁੱਝ ਨੌਜਵਾਨ ਤੇਲ ਚੋਰੀ ਕਰਨ ਲਈ ਆ ਗਏ। ਇਸ ਹਾਦਸੇ ਵਿੱਚ ਜਗਮੀਤ ਸਿੰਘ ਕਰੀਬ 70 ਤੋਂ 80 ਫ਼ੀਸਦੀ ਤੱਕ ਝੁਲਸ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।