ਨਹਾ ਰਹੇ ਸ਼ਖ਼ਸ ਦਾ ਮਹਿਲਾਵਾਂ ਨੇ ਚਾੜ੍ਹਿਆ ਕੁੱਟਾਪਾ, ਵੀਡੀਓ ਆਈ ਸਾਹਮਣੇ
🎬 Watch Now: Feature Video
ਚੰਡੀਗੜ੍ਹ: ਲੁਧਿਆਣਾ ਦੇ ਤਾਜਪੁਰ ਰੋਡ ਬਿਹਾਰੀ ਕਾਲੋਨੀ ‘ਚ ਮਾਮੂਲੀ ਗੱਲ ‘ਤੇ ਹੋਈ ਬਹਿਸ ਤੋਂ ਬਾਅਦ ਇੱਕ ਪਰਿਵਾਰ ਦੇ ਸ਼ਖ਼ਸ ਦੀ ਮਹਿਲਾਵਾਂ ਵੱਲੋਂ ਰੱਜ ਕੇ ਕੁੱਟਮਾਰ ਕੀਤੀ ਗਈ ਹੈ। ਇਸ ਘਟਨਾ ਦੀ ਪੂਰੀ ਵੀਡੀਓ ਮੋਬਾਇਲ ਵਿੱਚ ਕੈਦ ਹੋ ਗਈ ਹੈ। ਇਹ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਚੁੱਕੀ ਹੈ। ਇਸ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਨਹਾ ਰਹੇ ਸ਼ਖ਼ਸ ਨੂੰ ਮਹਿਲਾਵਾਂ ਤੇ ਉਨ੍ਹਾਂ ਨਾਲ ਖੜ੍ਹੇ ਹੋਰ ਲੋਕਾਂ ਦੇ ਵੱਲੋਂ ਕੁੱਟਿਆ ਗਿਆ ਹੈ। ਸ਼ਖ਼ਸ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜਾਂ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਇਸ ਕੁੱਟਮਾਰ ਕਰਨ ਦੇ ਅਸਲ ਕਾਰਨ ਸਾਹਮਣੇ ਨਹੀਂ ਆ ਸਕੇ।