ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਕਰਵਾ ਰਹੇ ਹਾਂ ਅੱਜ ਦੇ ਹਲਾਤਾਂ ਤੋਂ ਜਾਣੂ - nook plays
🎬 Watch Now: Feature Video
ਮਾਨਸਾ: ਦਸਤਕ ਆਰਟ ਗਰੁੱਪ ਆਫ਼ ਪੰਜਾਬ ਵੱਲੋਂ ਮਾਨਸਾ ਦੇ ਸੈਂਟਰਲ ਪਾਰਕ ਵਿਖੇ ਨੁੱਕੜ ਨਾਟਕ ਖੇਡਿਆ ਗਿਆ। ਨੁੱਕੜ ਨਾਟਕ ਦੌਰਾਨ ਕਲਾਕਾਰਾਂ ਨੇ ਸਰਕਾਰਾਂ ਅਤੇ ਕਾਰਪੋਰੇਟਸ ਵੱਲੋਂ ਜਨਤਾ ਦੀ ਕੀਤੀ ਜਾ ਰਹੀ ਲੁੱਟ ਬਾਰੇ ਖੂਬ ਤੰਜ ਕੱਸੇ। ਨੁੱਕੜ ਨਾਟਕ ਦੇ ਸੰਚਾਲਕ ਦਾ ਕਹਿਣਾ ਸੀ ਕਿ ਅਸੀਂ ਇਹ ਮੁਹਿੰਮ ਪਿਛਲੇ 7-8 ਸਾਲਾਂ ਤੋਂ ਕਾਲਜਾਂ ਪਿੰਡਾਂ ਦੀ ਗਲੀਆਂ, ਸ਼ਹਿਰਾਂ ਵਿੱਚ ਇਹ ਮੁਹਿੰਮ ਚੱਲਾ ਰਹੇ ਹਾਂ। ਇਸ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।