ਭਾਰਤ ਭੂਸ਼ਣ ਆਸ਼ੂ ਨੂੰ ਲੱਗਦਾ ਸੀ ਕਾਂਗਰਸ ਮੇਰੇ ਕਰਕੇ ਹੈ: ਮਹੇਸ਼ਇੰਦਰ ਗਰੇਵਾਲ - Bharat Bhushan Ashu used to think that Congress is because of me
🎬 Watch Now: Feature Video
ਲੁਧਿਆਣਾ: ਜ਼ਿਲ੍ਹੇ ਦੇ ਪੱਛਮੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਵੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਸ਼ੁਰੂ ਤੋਂ ਹੀ ਆਪਣੇ ਕੁੱਝ ਸਾਥੀਆਂ ਨੂੰ ਨਾਲ ਲੈ ਕੇ ਚੱਲਦੇ ਰਹੇ, ਜਦੋਂ ਕਿ ਬਾਕੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕੀਤਾ। ਜਿਸ ਦਾ ਬਦਲਾ ਉਹ ਅੱਜ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਆਪਣੇ ਆਪ ਨੂੰ ਕਾਂਗਰਸ ਤੋਂ ਉੱਪਰ ਮੰਨਣ ਲੱਗ ਗਏ ਨੇ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਨਾਲ ਨਹੀਂ ਸਗੋਂ ਕਾਂਗਰਸ ਉਨ੍ਹਾਂ ਕਰਕੇ ਹੈ। ਮਹੇਸ਼ਇੰਦਰ ਗਰੇਵਾਲ ਨੇ ਇਹ ਵੀ ਕਿਹਾ ਕਿ ਸਿਰਫ਼ ਗਲਤ ਵਤੀਰਾ ਹੀ ਆਸੂ ਦੇ ਖ਼ਿਲਾਫ਼ ਲੋਕਾਂ ਦਾ ਖੜ੍ਹੇ ਹੋਣ ਦਾ ਕਾਰਨ ਨਹੀਂ ਸਗੋਂ ਭ੍ਰਿਸ਼ਟਾਚਾਰ ਵੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਕਾਂਗਰਸੀ ਹੀ ਉਸ ਦੇ ਖਿਲਾਫ਼ ਹੋ ਗਏ ਹਨ।