ਲੁਧਿਆਣਾ: 203 ਗ੍ਰਾਮ ਸੋਨਾ, ਇੱਕ ਦੇਸੀ ਕੱਟਾ ਸਣੇ ਮੁਲਜ਼ਮ ਚੜਿਆ ਪੁਲਿਸ ਅੜਿੱਕੇ - ਲੁਧਿਆਣਾ ਪੁਲਿਸ
🎬 Watch Now: Feature Video
ਲੁਧਿਆਣਾ ਪੁਲਿਸ ਨੇ 4 ਮਾਰਚ ਨੂੰ ਗਿੱਲ ਰੋਡ 'ਤੇ ਸਥਿਤ ਗੋਬਿੰਦ ਜਵੈਲਰਸ ਤੋਂ ਇੱਕ ਕਿੱਲੋ ਸੋਨੇ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਬੀਤੇ ਦਿਨੀਂ ਪੁਲਿਸ ਨੇ ਸੁਲਝਾ ਦਿੱਤਾ ਹੈ। ਇਸ ਮਾਮਲੇ 'ਚ ਪੁਲਿਸ ਨੇ ਲੁੱਟ-ਖੋਹ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੂੰ ਗ੍ਰਿਫ਼ਤਾਰ ਮੁਲਾਜ਼ਮ ਦੇ ਕੋਲੋਂ 203 ਗ੍ਰਾਮ ਸੋਨਾ, ਇੱਕ ਦੇਸੀ ਕੱਟਾ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੁੱਟ-ਖੋਹ 'ਚ ਵਰਤੀ ਗਈ ਮੋਟਰ ਸਾਈਕਲ ਨੂੰ ਵੀ ਬਰਾਮਦ ਕੀਤਾ ਹੈ।