ਕੌਂਸਲਰ ਮਮਤਾ ਆਸ਼ੂ ਨੇ ਘਰ 'ਚ ਕੁਆਰਨਟੀਨ ਲੋਕਾਂ ਨੂੰ ਵੰਡੀਆਂ ਕਿੱਟਾਂ
🎬 Watch Now: Feature Video
ਲੁਧਿਆਣਾ: 'ਮਿਸ਼ਨ ਫ਼ਤਿਹ' ਤਹਿਤ ਮੰਗਲਵਾਰ ਕੌਂਸਲਰ ਅਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਧਰਮਪਤਨੀ ਮਮਤਾ ਆਸ਼ੂ ਨੇ ਕੋਵਿਡ ਮਰੀਜ਼ਾਂ ਨੂੰ ਨਗਰ ਨਿਗਮ ਵੱਲੋਂ ਮੁਫ਼ਤ ਵਿੱਚ ਕਿੱਟਾਂ ਵੰਡੀਆਂ। ਮਮਤਾ ਆਸ਼ੂ ਨੇ ਦੱਸਿਆ ਕਿ ਇਹ ਕਿੱਟਾਂ ਘਰ ਵਿੱਚ ਕੁਆਰਨਟੀਨ ਲੋਕਾਂ ਨੂੰ ਵੰਡੀਆਂ ਹਨ, ਤਾਂ ਜੋ ਉਨ੍ਹਾਂ ਨੂੰ 15 ਦਿਨ ਲਈ ਕੋਈ ਪ੍ਰੇਸ਼ਾਨੀ ਨਾ ਆਵੇ। ਕਿੱਟ ਵਿੱਚ 18 ਆਈਟਮਾਂ ਹਨ, ਜਿਨ੍ਹਾਂ ਵਿੱਚ ਦਵਾਈਆਂ, ਸਟੀਮਰ, ਥਰਮਾਮੀਟਰ, ਆਕਸੀਮੀਟਰ ਅਤੇ ਮਾਸਕ ਆਦਿ ਸ਼ਾਮਿਲ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 600 ਤੋਂ ਵੱਧ ਲੋਕ ਵੱਖ ਵੱਖ ਆਈਸੋਲੇਟ ਕੇਂਦਰਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਅਜਿਹੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ।