ਲੈਫਟੀਨੈਂਟ ਅਰਜਿਤ ਸਿੰਘ ਨੇ ਕਿਹਾ ਬੱਚੇ ਮੋਬਾਈਲ ਛੱਡ ਆਪਣੇ ਟੀਚੇ ਵੱਲ ਧਿਆਨ ਦੇਣ - indian army
🎬 Watch Now: Feature Video
ਚੰਡੀਗੜ੍ਹ ਡਿਫੈਂਸ ਅਕੈਡਮੀ ਚੇ 30 ਬੱਚਿਆਂ ਦੇ ਨਾਲ ਲੈਫਟੀਨੈਂਟ ਅਰਜਿਤ ਸਿੰਘ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਰਜਿਤ ਸਿੰਘ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਆਪਣੇ ਟੀਚੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਤੁਹਾਨੂੰ ਦਸ ਦੇਈਏ ਕਿ ਇਸ ਸਾਲ ਐਨਡੀਏ ਦਾ ਐਂਟਰਸ ਟੈਸਟ 19 ਅਤੇ 26 ਜਨਵਰੀ ਨੂੰ ਲਿਆ ਜਾਵੇਗਾ ।
ਰਾਸ਼ਟਰੀ ਸੁਰੱਖਿਆ ਅਕੈਡਮੀ (ਐਨਡੀਏ) ਭਾਰਤੀ ਸਸ਼ਸਤਰ ਬਲ ਦੀ ਸੰਯੁਕਤ ਸੇਵਾ ਅਕੈਡਮੀ ਹੈ। ਜਿੱਥੇ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਦੇ ਕੈਡਿਟਸ ਦਾਖ਼ਲਾ ਲੈਂਦੇ ਹਨ। ਹਰ ਸਾਲ ਤਕਰੀਬਨ ਚਾਰ ਪੰਜ ਲੱਖ ਉਮੀਦਵਾਰ ਐਨਡੀਏ ਟੈਸਟ ਵਿੱਚ ਸ਼ਾਮਲ ਹੁੰਦੇ ਹਨ। ਜਿਨ੍ਹਾਂ ਵਿੱਚੋਂ ਕਰੀਬ ਦਸ ਹਜ਼ਾਰ ਉਮੀਦਵਾਰ ਟੈਸਟ ਪਾਸ ਕਰਦੇ ਹਨ। ਇਸ ਤੋਂ ਬਾਅਦ ਸੇਵਾ ਚੋਣ ਬੋਰਡ ਲਈ ਜਾਂਦੇ ਹਨ ਤੇ ਉਸ ਤੋਂ ਬਾਅਦ 300 ਜਾਂ 350 ਕੈਡੇਟਸ ਅਕਾਦਮੀ ਐਨਡੀਏ ਦੇ ਲਈ ਚੁਣੇ ਜਾਂਦੇ ਹਨ।
ਲੈਫਟੀਨੈਂਟ ਅਰਜਿਤ ਸਿੰਘ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਰਮੀ ਦੀਆਂ ਬਹੁਤ ਭਰਤੀਆਂ ਹੁੰਦੀਆਂ ਹਨ। ਜਿਵੇਂ ਬੱਚੇ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਚਲਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਗ਼ਲਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੂੰ ਇਸ ਨੂੰ ਛੱਡ ਕੇ ਆਪਣੀ ਸਿਹਤ ਅਤੇ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ । ਜਿਸ ਨਾਲ ਉਹ ਤੰਦਰੁਸਤ ਰਹਿਣ ਅਤੇ ਉਨ੍ਹਾਂ ਦੀ ਸੋਚਣ ਦੀ ਸ਼ਕਤੀ ਵੱਧ ਸਕੇ ।