ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਲਾਗੇ ਲੁੱਟ - ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਲਾਗੇ ਲੁੱਟ
🎬 Watch Now: Feature Video
ਅੰਮ੍ਰਿਤਸਰ : ਚੋਣਾਂ ਦੌਰਾਨ ਅਪਰਾਧੀਆਂ ’ਤੇ ਨਕੇਲ ਕਸਣ ਲਈ ਜਿਥੇ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ (flag march in amritsar) ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਲੁਟੇਰਿਆਂ ਵਲੋਂ ਪੁਲਿਸ ਚੌਕੀ ਵਿਜੈਨਗਰ ਨੇੜੇ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਕ ਰਣਜੀਤ ਸਿੰਘ ਨਾਮੀ ਵਿਅਕਤੀ ਤੋਂ ਮਾਰਕੁੱਟ ਕਰਕੇ 5 ਲੱਖ ਦੀ ਨਗਦੀ ਲੁੱਟ ਲਈ ਗਈ (loot near police post in amritsar)। ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਮਿਲਕ ਪਲਾਂਟ ਵੇਰਕਾ ਦਾ ਡਿਸਟਰੀਬਿਊਟਰ ਹੈ 5 ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ 6 ਨਕਾਬਪੋਸ਼ ਲੁਟੇਰਿਆਂ ਨੇ ਨਗਦੀ ਲੁੱਟ ਲਈ। ਚੌਕੀ ਇੰਚਾਰਜ ਮੁਕੰਦ ਬੀਰ ਮੁਤਾਬਕ ਸੀਸੀਟੀਵੀ ਵੇਖੇ ਜਾ ਰਹੇ ਹਨ (cctv footage is being watched) ਤੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।