ਹਥਿਆਰਾਂ ਦੀ ਨੋਕ ‘ਤੇ ਆਟੋ ਚਾਲਕ ਨੇ ਸਵਾਰੀ ਨਾਲ ਕੀਤੀ ਲੁੱਟ - ਹਥਿਆਰਾਂ ਦੀ ਨੋਕ ‘ਤੇ ਨਾਲ ਲੁੱਟ
🎬 Watch Now: Feature Video
ਬਠਿੰਡਾ: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਬੀਤੀ ਦੇਰ ਰਾਤ ਬਠਿੰਡਾ (Bathinda) ਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ (Sri Guru Tegh Bahadur Nagar) ਦੇ ਰਹਿਣ ਵਾਲੇ ਮਦਨ ਲਾਲ ਨਾਲ ਕੁਝ ਲੁਟੇਰਿਆ ਨੇ ਕੁੱਟਮਾਰ ਕਰਕੇ ਉਸ ਤੋਂ 3 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਵਿੱਚ ਜ਼ਖ਼ਮੀ ਹੋਏ ਮਦਨ ਲਾਲ ਨੂੰ ਇਲਾਜ ਲਈ ਸਿਵਲ ਹਸਪਤਾਲ (Civil Hospital) ‘ਚ ਭਰਤੀ ਕਰਵਾਇਆ ਗਿਆ ਹੈ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰਕ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਦਾ ਵੀ ਭਰੋਸਾ ਦਿੱਤਾ ਗਿਆ ਹੈ।