ਗੁਰਦਾਸਪੁਰ 'ਚ ਲਗਾਇਆ ਗਿਆ ਲੋਕ ਸੁਵਿਧਾ ਕੈਂਪ - ਗੁਰਦਾਸਪੁਰ 'ਚ ਲਗਾਇਆ ਗਿਆ ਲੋਕ ਸੁਵਿਧਾ ਕੈਂਪ
🎬 Watch Now: Feature Video
ਗੁਰਦਾਸਪੁਰ: ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਇਹ ਕੈਂਪ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਲਗਾਇਆ ਗਿਆ ਹੈ। ਇਸ ਕੈਂਪ ਨੂੰ ਲਾਉਣ ਦਾ ਮੁੱਖ ਮਕਸਦ ਜਨਤਾ ਤੱਕ ਸਰਾਕਰੀ ਸਹੂਲਤਾਂ ਨੂੰ ਅਸਾਨੀ ਨਾਲ ਪਹੁੰਚਾਣਾ ਹੈ, ਤਾਂ ਜੋ ਸਰਕਾਰੀ ਕਾਗਜ਼ੀ ਕਾਰਵਾਈ ਤੇ ਸਰਕਾਰੀ ਕੰਮਾਂ ਲਈ ਦਫ਼ਤਰਾਂ ਦੇ ਘੱਟ ਤੋਂ ਘੱਟ ਚੱਕਰ ਲਾਉਣੇ ਪੈਣ। ਇਹ ਕੈਂਪ ਗੁਰਦਾਸਪੁਰ, ਦੀਨਾਨਗਰ ਕਲਾਨੌਰ, ਡੇਰਾ ਬਾਬਾ ਨਾਨਕ ਵਿਖੇ ਲਗਾਏ ਗਏ ਹਨ। ਇਨ੍ਹਾਂ ਕੈਂਪਾਂ 'ਚ ਵੱਖ ਵੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਨਰੇਗਾ ਜੋਬ ਕਾਰਡ,5 ਮਰਲੇ ਪਲਾਟ, 2 ਕਿਲੋ ਵਾਰਡ ਦੇ ਪਿਛਲੇ ਬਿੱਲ ਮਾਫ਼, ਬੱਸ ਪਾਸ, ਪੈਨਸ਼ਨ ਸਕੀਮ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਜਿਹਨਾਂ ਦਾ ਲੋਕ ਫਾਇਦਾ ਲੈ ਸਕਦੇ ਹਨ।