ਲੋਹੜੀ ਦੇ ਤਿਉਹਾਰ ਦੇ ਇਤਿਹਾਸ ਤੋਂ ਕਿੰਨੇ ਕੁ ਜਾਣੂ ਨੌਜਵਾਨ ? - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਮਨਾਈ ਗਈ ਲੋਹੜੀ
🎬 Watch Now: Feature Video
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਧੂਮ-ਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਨੇ ਨੱਚ-ਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਈਟੀਵੀ ਭਾਰਤ ਨੇ ਸਟੂਡੈਂਟ ਸੈਂਟਰ ਵਿਖੇ ਲੋਹੜੀ ਮਨਾਉਣ ਪੁੱਜੇ ਇਨ੍ਹਾਂ ਵਿਦਿਆਰਥੀਆਂ ਕੋਲੋਂ ਲੋਹੜੀ ਦੇ ਇਤਿਹਾਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ,ਪਰ ਇਥੇ ਕਈ ਵਿਦਿਆਰਥੀਆਂ ਨੂੰ ਲੋਹੜੀ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਸੀ। ਕਈ ਵਿਦਿਆਰਥੀਆਂ ਨੇ ਆਖਿਆ ਕਿ ਲੋਹੜੀ ਦਾ ਤਿਉਹਾਰ ਨੱਚਣ ਅਤੇ ਖੁਸ਼ੀ ਮਨਾਉਣ ਲਈ ਮਨਾਇਆ ਜਾਂਦਾ ਹੈ, ਇਥੇ ਕਈ ਵਿਦਿਆਰਥੀਆਂ ਆਪਣੇ ਸੱਭਿਆਚਾਰਕ ਮੇਲਿਆਂ ਦੇ ਇਤਿਹਾਸ ਆਦਿ ਤੋਂ ਅਣਜਾਣ ਨਜ਼ਰ ਆਏ। ਦੱਸਣਯੋਗ ਹੈ ਕਿ ਲੋਹੜੀ ਦਾ ਤਿਉਹਾਰ ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਪੂਰੇ ਧੂਮ-ਧਾਮ ਅਤੇ ਪੁਰਾਤਨ ਰੀਤਾਂ-ਰਸਮਾਂ ਨਾਲ ਮਨਾਇਆ ਜਾਂਦਾ ਹੈ। ਪੰਜਾਬ ਤੇ ਪੰਜਾਬੀ ਸੱਭਿਆਚਾਰ ਵਿੱਚ ਲੋਹੜੀ ਦੇ ਤਿਉਹਾਰ ਅਤੇ ਮਾਘੀ ਦੇ ਮੇਲੇ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਜਿੱਥੇ ਕਿਸਾਨਾਂ ਦੀਆਂ ਹਾੜੀ ਦੀ ਫ਼ਸਲਾਂ ਨਾਲ ਸੰਬਧ ਰੱਖਦਾ ਹੈ ਉੱਥੇ ਹੀ ਇਸ ਤਿਉਹਾਰ ਦੇ ਨਾਲ ਗ਼ਰੀਬ ਦੇ ਮਸੀਹਾ ਬਣੇ ਨਾਇਕ ਦੁੱਲਾ ਭੱਟੀ ਵਰਗੇ ਨਾਇਕਾਂ ਦੀਆਂ ਕਈ ਪੁਰਾਤਨ ਕਹਾਣੀਆਂ ਵੀ ਜੁੜੀਆਂ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ 'ਚ ਨੌਜਵਾਨ ਵਰਗ ਤਿਉਹਾਰ ਤਾਂ ਮਨਾਉਂਦਾ ਹੈ ਪਰ ਤਿਉਹਾਰਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਪੱਖ ਤੋਂ ਵਾਂਝਾ ਰਹਿ ਗਿਆ ਹੈ।
Last Updated : Jan 13, 2020, 10:08 PM IST