ਰਵਿਦਾਸ ਮੰਦਰ ਮਾਮਲਾ: ਜਨ ਸ਼ਕਤੀ ਪਾਰਟੀ ਨੇ ਪੀਐਮ ਮੋਦੀ ਕੋਲੋਂ ਮੰਗੀ ਮਦਦ - ਲੋਕ ਜਨ ਸ਼ਕਤੀ ਪਾਰਟੀ
🎬 Watch Now: Feature Video
ਬਠਿੰਡਾ: ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਿਰ ਢਾਏ ਜਾਣ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲਿਆ। ਇਸ ਕੜੀ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕੀਤੇ ਜਾਣ ਲਈ ਰਾਮ ਵਿਲਾਸ ਪਾਸਵਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਰਾਹੀਂ ਇਸ ਮਾਮਲੇ ਉੱਤੇ ਧਿਆਨ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁੜ ਮੰਦਰ ਦੀ ਉਸਾਰੀ ਅਤੇ ਮੰਦਰ ਵਾਲੀ ਥਾਂ ਨੂੰ ਮੰਦਰ ਲਈ ਵਾਪਸ ਦਿਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸਜੀਪੀਸੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਮੁੱਦੇ ਮਦਦ ਕਰਨ ਲਈ ਅਗੇ ਨਾ ਆਉਣ ਉੱਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਨਮਾਨ ਦੇਣਾ ਅਖੰਡਤਾ ਵਿੱਚ ਏਕਤਾ ਦਾ ਪ੍ਰਤੀਕ ਹੈ।