ਸਰਕਾਰ ਨੇ ਜਾਰੀ ਕੀਤੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਦੀ ਸੂਚੀ
🎬 Watch Now: Feature Video
ਆਮ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਭਾਰਤੀ ਵਿਦੇਸ਼ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਨੇ ਦੇਸ਼ਭਰ ਦੇ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਬੂਤਰਬਾਜ਼ੀ ਅਤੇ ਟੂਰ ਪੈਕੇਜ ਦੇ ਨਾਂਅ 'ਤੇ ਲੋਕਾਂ ਨੂੰ ਚੂਨਾ ਲਗਾ ਰਹੇ ਇਨ੍ਹਾਂ ਧੋਖੇਬਾਜ਼ ਏਜੰਟਾਂ 'ਤੇ ਵਿਦੇਸ਼ ਮੰਤਰਾਲੇ ਨੇ ਰੋਕ ਲਗਾਈ ਹੈ। ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਵਿੱਚ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂਅ ਸ਼ਾਮਲ ਹਨ। ਉੱਥੇ ਦਿੱਲੀ ਦੇ 85, ਚੰਡੀਗੜ੍ਹ ਦੇ 22, ਹਰਿਆਣਾ ਦੇ 13 ਅਤੇ ਹਿਮਾਚਲ ਦਾ 1 ਟਰੈਵਲ ਏਜੰਟ ਸ਼ਾਮਲ ਹਨ। ਇਨ੍ਹਾਂ ਟਰੈਵਟ ਏਜੰਟਾਂ ਦੇ ਬਕਾਇਦਾ ਨਾਂਅ, ਪਤਾ, ਸ਼ਹਿਰ, ਮੋਬਾਈਲ ਨੰਬਰ ਸਹਿਤ ਪੂਰੀ ਡਿਟੇਲ ਜਾਰੀ ਕੀਤੀ ਗਈ ਹੈ।