ਗਾਂਧੀ ਜਯੰਤੀ ਮੌਕੇ ਵੀ ਰਹੀ ਸ਼ਰਾਬ ਦੀ ਵਿਕਰੀ ਜਾਰੀ - ਗਾਂਧੀ ਜਯੰਤੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਸਾਰਾ ਦੇਸ਼ ਗਾਂਧੀ ਜਯੰਤੀ (Gandhi Jayanti) ਮੌਕੇ ਮਹਾਤਮਾ ਗਾਂਧੀ ਦੇ ਗੁਣ ਗਾ ਰਿਹਾ ਸੀ ਤਾਂ ਦੂਜੇ ਪਾਸੇ ਗਾਂਧੀ ਜਯੰਤੀ (Gandhi Jayanti) ਮੌਕੇ ਸ਼ਰਾਬ ਠੇਕੇਦਾਰ ਸਰਕਾਰਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ, ਹਾਲਾਂਕਿ ਪੰਜਾਬ ਸਰਕਾਰ (Government of Punjab) ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰੀ ਜਾਂ ਅਰਧ ਸਰਕਾਰੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ, ਪਰ ਜ਼ਿਲ੍ਹੇ ਵਿੱਚ ਸ਼ਰਾਬ ਠੇਕੇਦਾਰ ਚੋਰ ਮੋਰੀਆਂ ਰਾਹੀਂ ਸ਼ਰਾਬ ਵੇਚ ਰਹੇ ਸਨ ਜੋ ਕੈਮਰੇ ਵਿੱਚ ਕੈਦ ਹੋ ਗਏ। ਗਾਂਧੀ ਜੈਯੰਤੀ ਮੌਕੇ ਸਭ ਤੋਂ ਵੱਡੀ ਲਾਹਨਤ ਦਾ ਵੱਡਾ ਪ੍ਰਮਾਣ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਦਿੱਤਾ ਗਿਆ। ਜਦੋਂ ਇਸ ਬਾਰੇ ਜ਼ਿਲ੍ਹੇ ਦੇ ਡੀਸੀ (DC) ਰਾਜੀਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਅਜਿਹਾ ਧੰਦਾ ਕਰਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।