ਲਹਿਰਾਗਾਗਾ: ਵੈੱਲਫੇਅਰ ਸੁਸਾਇਟੀ ਨੇ ਸਰਕਾਰੀ ਹਸਪਤਾਲ ਦੀ ਕੀਤੀ ਸਫ਼ਾਈ - Lehragaga news
🎬 Watch Now: Feature Video
ਲਹਿਰਾਗਾਗਾ: ਜਨਤਕ ਸੰਸਥਾਵਾਂ ਦੀ ਸਫਾਈ ਕਰਨ ਅਤੇ ਹੋਰ ਮੁਸ਼ਿਕਲਾਂ ਨੂੰ ਹੱਲ ਕਰਨ ਲਈ ਲਹਿਰਾਗਾਗਾ ਦੇ ਵਾਸੀਆਂ ਨੇ ਇੱਕ ਵੈੱਲਫੇਅਰ ਸੁਸਾਇਟੀ ਦਾ ਗਠਨ ਕੀਤਾ ਹੈ। ਇਸੇ ਤਹਿਤ ਵੈੱਲਫੇਅਰ ਸੁਸਾਇਟੀ ਨੇ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਸਫ਼ਾਈ ਕੀਤੀ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਜੋ ਹੋਰ ਸਮੱਸਿਆਵਾਂ ਆ ਰਹੀਆਂ ਹਨ, ਉਸ ਦਾ ਵੀ ਹੱਲ ਜਲਦੀ ਕੀਤਾ ਜਾਵੇਗਾ, ਚਾਹੇ ਉਹ ਕਿਸੇ ਡਾਕਟਰ ਦੀ ਕਮੀ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ। ਇਸ ਦੌਰਾਨ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਸੂਰਜ ਨੇ ਵੀ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ।