ਕਿਸਾਨਾਂ ਲਈ 'ਅੰਦੋਲਨਜੀਵੀ' ਸ਼ਬਦ ਵਰਤਣ ਦੇ ਵਿਰੋਧ 'ਚ ਵਕੀਲਾਂ ਨੇ ਪੀਐਮ ਮੋਦੀ ਵਿਰੁੱਧ ਕੀਤਾ ਰੋਸ ਮਾਰਚ - ਅੰਦੋਲਨਜੀਵੀ ਸ਼ਬਦ ਵਰਤਨ ਦਾ ਵਿਰੋਧ
🎬 Watch Now: Feature Video
ਚੰਡੀਗੜ੍ਹ :ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਵੱਲੋਂ ਸੰਸਦ 'ਚ ਅੰਦੋਲਨ ਕਰਨ ਵਾਲੇ ਕਿਸਾਨਾਂ ਲਈ ਅੰਦੋਲਨਜੀਵੀ ਸ਼ਬਦ ਕਿਹਾ ਗਿਆ ਸੀ। ਚੰਡੀਗੜ੍ਹ ਦੇ ਵਕੀਲਾਂ ਨੇ ਪੀਐਮ ਮੋਦੀ ਵੱਲੋਂ ਕਿਸਾਨਾਂ ਲਈ ਅੰਦੋਲਨਜੀਵੀ ਸ਼ਬਦ ਵਰਤਨ ਦੇ ਵਿਰੋਧ 'ਚ ਰੋਸ ਮਾਰਚ ਕੱਢਿਆ।ਕਿਸਾਨ ਅੰਦੋਲਨ 'ਚ ਸ਼ਾਮਲ ਲੋਕਾਂ ਲਈ ਅੰਦੋਲਨਜੀਵੀ ਸ਼ਬਦ ਵਰਤਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਵਕੀਲਾਂ ਨੇ ਕਿਹਾ ਕਿ ਪੀਐਮ ਪੂਰੇ ਦੇਸ਼ ਦੀ ਅਗਵਾਈ ਕਰਦਾ ਹੈ ਤੇ ਉਨ੍ਹਾਂ ਵੱਲੋਂ ਅਜਿਹੇ ਸ਼ਬਦ ਵਰਤਣਾ ਨਿੰਦਣਯੋਗ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਕਿਸਾਨ ਵਿਰੋਧੀ ਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਦੱਸਿਆ।