ਗੁਰਦਾਸਪੁਰ 'ਚੋਂ ਵੱਡੀ ਗਿਣਤੀ ਕਿਸਾਨ ਦਿੱਲੀ ਲਈ ਰਵਾਨਾ - ਗੁਰਦਾਸਪੁਰ ਵਿੱਚੋਂ ਕਿਸਾਨ ਦਿੱਲੀ ਲਈ ਰਵਾਨਾ
🎬 Watch Now: Feature Video
ਗੁਰਦਾਸਪੁਰ: ਦਿੱਲੀ 'ਚ ਵਿੱਢੇ ਕਿਸਾਨੀ ਸੰਘਰਸ਼ 'ਚ ਹਰ ਵਰਗ ਆਪਣੀ ਸ਼ਮੂਲੀਅਤ ਕਰ ਰਿਹਾ ਹੈ। ਸਥਾਨਕ ਪਿੰਡ ਜੱਗੋਂ ਚੱਖ ਟਾਂਡਾ ਤੋਂ ਵੱਡੀ ਗਿਣਤੀ 'ਚ ਲੋਕ ਦਿੱਲੀ ਨੂੰ ਰਵਾਨਾ ਹੋਏ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਆਪਣੇ ਨਾਲ ਖਾਣ ਪੀਣ ਦੇ ਸਮਾਨ ਦੇ ਨਾਲ ਟੈਂਟ, ਗੱਦੇ ਆਦਿ ਸਭ ਲੈ ਕੇ ਚੱਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਵੱਡੇ ਜੱਥੇ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਵਾਪਿਸੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੀ ਹੋਵੇਗੀ।