ਬਟਾਲਾ 'ਚ ਪਤੰਗਬਾਜ਼ੀ ਨੇ ਲਈ 13 ਸਾਲਾ ਬੱਚੇ ਦੀ ਜਾਨ - ਪਤੰਗਬਾਜ਼ੀ
🎬 Watch Now: Feature Video
ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਓਹਰੀ ਚੌਂਕ 'ਚ ਪਤੰਗਬਾਜ਼ੀ ਨੇ ਇੱਕ 13 ਸਾਲ ਬੱਚੇ ਦੀ ਜਾਨ ਲੈ ਲਈ। ਮ੍ਰਿਤਕ ਰਘੂ ਦੇ ਦਾਦਾ ਅਤੇ ਰਿਸ਼ਤੇਦਾਰ ਨੇ ਦੱਸਿਆ ਕਿ ਰਘੂ ਪਤੰਗਬਾਜ਼ੀ ਕਰ ਰਿਹਾ ਸੀ ਅਤੇ ਇਸ ਦੌਰਾਨ ਛੱਤ ਦੇ ਮੋਘੇ ਵਿੱਚ ਡਿੱਗ ਪਿਆ। ਉਪਰੰਤ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰੰਤੂ ਹਾਲਤ ਗੰਭੀਰ ਹੋਣ ਕਾਰਨ ਬੱਚੇ ਨੂੰ ਅੰਮ੍ਰਿਤਸਰ 'ਚ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਪੂਰੇ ਇਕੱਲੇ 'ਚ ਸੋਗ ਦਾ ਮਾਹੌਲ ਹੈ।