ਡੀਸੀ ਦਫ਼ਤਰ ਦੇ ਬਾਹਰ ਛੱਡਣ ਲਈ ਲੁਧਿਆਣਾ ਸ਼ਹਿਰ 'ਚ ਲਿਆਂਦੇ ਗਏ ਅਵਾਰਾ ਪਸ਼ੂ
🎬 Watch Now: Feature Video
ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੀਰਵਾਰ ਨੂੰ ਸੈਂਕੜਿਆਂ ਦੀ ਤਦਾਦ ਵਿੱਚ ਅਵਾਰਾ ਪਸ਼ੂ ਲੁਧਿਆਣਾ ਡੀਸੀ ਦਫ਼ਤਰ ਛੱਡਣ ਲਈ ਲਿਆਂਦੇ ਗਏ। ਕਿਸਾਨਾਂ ਨੂੰ ਰਾਹ ਵਿੱਚ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਤੋਂ ਬਾਅਦ ਐਸਡੀਐਮ ਨੇ ਇੱਕ ਗਰਾਊਂਡ ਵਿੱਚ 2-2 ਟਰਾਲੀਆਂ ਕਰਕੇ ਕਿਸਾਨਾਂ ਨੂੰ ਉਹ ਜਾਨਵਰ ਛੱਡਣ ਲਈ ਕਿਹਾ ਪਰ ਕਿਸਾਨਾਂ ਨੇ ਸਾਰੀਆਂ ਟਰਾਲੀਆਂ ਇੱਕ ਹੀ ਗਰਾਊਂਡ ਵਿੱਚ ਖਾਲੀ ਕਰ ਦਿੱਤੀਆਂ। ਕਿਸਾਨਾਂ ਦੇ ਅਜਿਹਾ ਕਰਨ ਤੋਂ ਬਾਅਦ ਸਾਰੇ ਹੀ ਅਵਾਰਾ ਪਸ਼ੂ ਸ਼ਹਿਰ ਵੱਲ ਨੂੰ ਤੁਰ ਪਏ ਅਤੇ ਸੈਕਟਰ 39 ਪਸ਼ੂਆਂ ਨਾਲ ਭਰ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।