ਮੀਂਹ ਕਾਰਨ ਮਾਘੀ ਦੇ ਮੇਲੇ ਵਿੱਚ ਖ਼ਾਲਸਾਈ ਖੇਡਾਂ ਦਾ ਰਿਹਾ ਮੱਠਾ ਪ੍ਰਭਾਵ - ਮਾਘੀ ਦਾ ਮੇਲਾ
🎬 Watch Now: Feature Video
40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਲਗਾਇਆ ਗਿਆ। ਬੇਵਕਤੇ ਮੀਂਹ ਨਾਲ ਮੇਲੇ ਵਿੱਚ ਕਈ ਚੀਜ਼ਾਂ ਦਾ ਆਯੋਜਨ ਨਹੀਂ ਹੋ ਸਕਿਆ। ਖ਼ਾਲਸਾਈ ਖੇਡਾਂ ਇਸ ਮੇਲੇ ਦਾ ਮੁੱਖ ਸ਼ਿੰਗਾਰ ਰਹਿੰਦੀਆਂ ਹਨ ਪਰ ਇਸ ਵਾਰ ਬੇਵਕਤੇ ਮੀਂਹ ਕਾਰਨ ਇਹ ਖੇਡਾਂ ਨਾ ਹੋ ਸਕੀਆਂ। ਨਿਹੰਗ ਸਿੰਘਾ ਨੇ ਦੱਸਿਆ ਕਿ ਗਿੱਲੇ ਗਰਾਉਂਡ ਵਿੱਚ ਘੋੜਿਆ ਦੇ ਸੱਟ ਲੱਗ ਸਕਦੀ ਹੈ ਜਿਸ ਕਰਕੇ ਇਨ੍ਹਾਂ ਖੇਡਾਂ ਦਾ ਆਯੋਜਨ ਨਹੀਂ ਕੀਤਾ ਗਿਆ।