ਪੰਜਾਬ ਦੇ ਨੌਜਵਾਨਾਂ ਨਾਲ ਰੁਜ਼ਗਾਰ ਮੇਲੇ ਦੇ ਨਾਂਅ 'ਤੇ ਹੋ ਰਿਹਾ ਮਜ਼ਾਕ
🎬 Watch Now: Feature Video
ਸੰਗਰੂਰ ਦੇ ਪਿੰਡ ਦਿੜਬਾ ਵਿੱਚ ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਨੂੰ ਲੈਕੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਕੈਪਟਨ ਸਰਕਾਰ ਵੱਲੋਂ ਲਾਏ ਜਾ ਰਹੇ ਇਹ ਮੇਲੇ ਨੌਜਵਾਨਾਂ ਨੂੰ ਲੁਭਾਆਉਣ 'ਚ ਫ਼ੇਲ ਹੁੰਦੇ ਹੋਏ ਜਾਪ ਰਹੇ ਹਨ। ਸੰਗਰੂਰ 'ਚ ਲਗੇ ਰੁਜ਼ਗਾਰ ਮੇਲੇ 'ਚ ਨੌਕਰੀ ਲੈਣ ਆਏ ਨੌਜਵਾਨਾਂ 'ਚ ਸਰਕਾਰ ਵਿਰੁੱਧ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਨੇ ਦੱਸਿਆ ਕਿ ਮੇਲੇ ਦੇ ਨਾਂਅ 'ਤੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਮੇਲੇ 'ਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਨਹੀਂ ਹੈ, ਜਿਨ੍ਹੀਆਂ ਵੀ ਕੰਪਨਿਆਂ ਹਨ ਸਾਰਿਆਂ ਪ੍ਰਾਇਵੇਟ ਹਨ ਜੋ ਕਿ 5,000 ਤੋਂ 7,000 ਦੇ ਰਹੀਆਂ ਹਨ।