ਮਾਛੀਵਾੜਾ ਸਾਹਿਬ ਵਿਖੇ 23 ਤੋਂ 25 ਦਸੰਬਰ ਤੱਕ ਸਜਣਗੇ ਜੋੜ ਮੇਲ - ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਮਦ ਯਾਦ
🎬 Watch Now: Feature Video
ਲੁਧਿਆਣਾ: ਸਿੱਖ ਇਤਿਹਾਸ 'ਚ ਅਹਿਮ ਸਥਾਨ ਰੱਖਣ ਵਾਲੀ ਗੜੀ ਚਮਕੌਰ ਸਾਹਿਬ ਦੀ ਸਭਾ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਬਹਿਲੋਲਪੁਰ ਅਤੇ ਝਾੜ ਸਾਹਿਬ ਹੁੰਦੇ ਹੋਏ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਪੁੱਜੇਗਾ। ਇਥੇ ਸਭਾ ਦਾ ਅਗਾਜ਼ ਹੋਵੇਗਾ, ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਹੈਡ ਗ੍ਰੰਥੀ ਨੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਵਿਖੇ ਆਮਦ ਦੇ ਸਬੰਧ ਵਿੱਚ ਜੋੜ ਮੇਲ ਹਰ ਸਾਲ 23 ਦਸੰਬਰ ਤੋਂ 25 ਦਸੰਬਰ ਨੂੰ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੜੀ ਚਮਕੌਰ ਸਾਹਿਬ ਦਾ ਸਿੱਖ ਇਤਿਹਾਸ 'ਚ ਵਿਲੱਖਣ ਘਟਨਾ ਹੈ। ਉਨ੍ਹਾਂ ਦੱਸਿਆ ਕਿ ਪੋਹ ਦੀ 8 ਤੋਂ 10 ਤਰੀਕ ਤੱਕ ਜੋੜ ਮੇਲ ਮਨਾਇਆ ਜਾਦਾ ਹੈ। ਜੋੜ ਮੇਲੇ ਸਬੰਧੀ ਮੀਟਿੰਗ ਦੌਰਾਨ ਸੰਗਤਾਂ ਦੇ ਲਈ ਪੁਖ਼ਤਾ ਪ੍ਰਬੰਧ ਤੇ ਲੰਗਰ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।