ਜਲੰਧਰ ਦੇ ਸਾਫਟਵੇਅਰ ਡਵੈਲਪਰ ਨੇ ਬਣਾਇਆ ਦੇਸੀ ਟਿਕ ਟੌਕ ਐਪ - ਸਾਫਟਵੇਅਰ ਡਵੈਲਪਰ ਨੇ ਬਣਾਇਆ ਦੇਸੀ ਟਿਕ ਟੌਕ
🎬 Watch Now: Feature Video
ਜਲੰਧਰ: ਭਾਰਤ ਵੱਲੋਂ 59 ਚੀਨੀ ਐਪਸ ਉੱਤੇ ਪਾਬੰਦੀ ਲਾਉਣ ਮਗਰੋਂ ਕਈ ਲੋਕ ਨਿਰਾਸ਼ ਹੋ ਗਏ। ਇਨ੍ਹਾਂ ਵਿੱਚੋਂ ਜਿਆਦਾਤਰ ਲੋਕ ਟਿਕ ਟੌਕ ਐਪ ਦੀ ਸਭ ਤੋਂ ਵੱਧ ਵਰਤੋਂ ਕਰਦੇ ਸਨ। ਟਿਕ ਟੌਕ ਐਪ ਬੰਦ ਹੋਣ ਨਾਲ ਨਿਰਾਸ਼ ਲੋਕਾਂ ਲਈ ਜਲੰਧਰ ਦੇ ਇੱਕ ਵੈਬ ਡਵੈਲਪਰ ਸੁਮੇਧ ਸੈਣੀ ਜਲਦ ਹੀ ਨਵਾਂ ਐਪ ਲੈ ਕੇ ਆ ਰਹੇ ਹਨ। ਸੁਮੇਧ ਸੈਣੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਵੈਬ ਡਵੈਲਪਰ ਹਨ, ਜਦ ਭਾਰਤ ਵੱਲੋਂ ਚੀਨੀ ਐਪਸ 'ਤੇ ਪਾਬੰਦੀ ਲਾਈ ਗਈ ਤਾਂ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੇਸੀ ਟਿਕ ਟੌਕ ਐਪ ਬਣਾਉਣ ਬਾਰੇ ਸੋਚਿਆ ਤੇ ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਏ ਹਨ। ਉਨ੍ਹਾਂ ਦੇਸੀ ਟਿਕ ਟੌਕ ਐਪ ਤਿਆਰ ਕਰ ਲਿਆ ਹੈ ਤੇ ਇਸ 'ਚ ਕਈ ਤਰ੍ਹਾਂ ਦੇ ਨਵੇਂ ਫੀਚਰਸ ਪਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸੀ ਟਿਕ ਟੌਕ ਨਾਲ ਭਾਰਤ ਦੇ ਲੋਕਾਂ ਦੀ ਜਾਣਕਾਰੀ ਤੇ ਡਾਟਾ ਭਾਰਤ ਵਿੱਚ ਹੀ ਰਹੇਗਾ। ਇਹ ਭਾਰਤ ਦੇ ਬਾਹਰ ਇਸਤੇਮਾਲ ਨਹੀਂ ਹੋ ਸਕੇਗਾ। ਇਹ ਐਪ ਚੀਨ ਦੇ ਟਿਕ ਟੌਕ ਤੋਂ ਜ਼ਿਆਦਾ ਬਿਹਤਰ ਹੈ। ਸੁਮੇਧ ਨੇ ਦੱਸਿਆ ਕਿ ਉਹ ਜਲਦ ਹੀ ਸਾਰੇ ਬੰਦ ਕੀਤੇ ਗਏ ਚੀਨੀ ਐਪਸ ਦੇ ਦੇਸੀ ਵਰਜਨ ਲਾਂਚ ਕਰਨਗੇ। ਫਿਲਹਾਲ ਉਨ੍ਹਾਂ ਵੱਲੋਂ ਦੇਸੀ ਟਿਕ ਟੌਕ ਲਾਂਚ ਕਰਨ ਤੇ ਉਸ ਦੀ ਰਜਿਸਟ੍ਰੇਸ਼ਨ ਪ੍ਰਕੀਰਿਆ ਪੂਰੀ ਕੀਤੀ ਜਾ ਰਹੀ ਹੈ।