ਜਲੰਧਰ: ਐਸਐਚਓ ਨੇ ਘਰ 'ਚ ਲਾਇਆ ਲੰਗਰ
🎬 Watch Now: Feature Video
ਜਲੰਧਰ: ਕੋਰੋਨਾ ਨੂੰ ਲੈ ਕੇ ਜਿੱਥੇ ਪੂਰੀ ਦੁਨੀਆਂ ਵਿੱਚ ਲੌਕਡਾਉਨ ਹੋਇਆ ਹੈ ਤੇ ਲੋਕ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ। ਉਧਰ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਦੌਰਾਨ ਗਰੀਬ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਜਲੰਧਰ ਦੇ ਅਲੱਗ-ਅਲੱਗ ਥਾਣਿਆਂ ਵਿੱਚ ਬਤੌਰ ਐਸਐਚਓ ਕੰਮ ਕਰ ਰਹੇ ਇਹ ਸ਼ਖਸ ਨੇ ਪੁਸ਼ਪ ਬਾਲੀ। ਪੁਸ਼ਪ ਬਾਲੀ ਪੰਜਾਬ ਵਿੱਚ ਕਰਫਿਊ ਦੇ ਦੌਰਾਨ ਇੰਨੀਂ ਦਿਨੀਂ ਆਪਣੇ ਇਲਾਕੇ ਮੋਤੀ ਨਗਰ ਵਿਖੇ ਆਪਣੇ ਘਰ ਵਿੱਚ ਗਰੀਬ ਲੋਕਾਂ ਲਈ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਉਹ ਕਿਸੇ ਹੋਰ ਦੀ ਮਦਦ ਨਹੀਂ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨੀਂ ਦਿਨੀਂ ਜੋ ਲੰਗਰ ਤਿਆਰ ਕਰ ਰਹੇ ਹਨ ਉਹ ਇਨ੍ਹਾਂ ਇਲਾਕਿਆਂ ਦੇ ਕਰੀਬ 200-250 ਲੋਕ ਲੈ ਕੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਭਰ ਸਕਣ।