ਕਰਫਿਊ ਦੌਰਾਨ 316 ਪੇਟੀਆਂ ਸਣੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਗ੍ਰਿਫ਼ਤਾਰ - ਜਲੰਧਰ ਖਬਰਾਂ
🎬 Watch Now: Feature Video
ਜਲੰਧਰ: ਸ਼ਹਿਰ ਵਿੱਚ ਕਰਫਿਊ ਦੌਰਾਨ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਪੁਲਿਸ ਨੇ 316 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੇ ਰਾਜਨਗਰ ਵਿੱਚੋਂ ਪੁਲਿਸ ਨੂੰ ਬੁੱਧਵਾਰ ਨੂੰ ਇੱਕ ਘਰ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 316 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੰਮ ਦਾ ਸਰਗਨਾ ਇੱਕ ਪੂਰਬ ਪ੍ਰੈੱਸ ਫੋਟੋਗ੍ਰਾਫਰ ਸੀ ਜੋ ਇਸ ਪੂਰੇ ਨੈਟਵਰਕ ਨੂੰ ਚਲਾ ਰਿਹਾ ਸੀ। ਰਾਜ ਕੁਮਾਰ ਰਾਜੂ ਨਾਂਅ ਦਾ ਇਹ ਸ਼ਖਸ ਜਲੰਧਰ ਦੇ ਮਖਦੂਮਪੁਰਾ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ 3 ਵਰਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ