ਕ੍ਰਿਕਟ 'ਤੇ ਸੱਟਾ ਲਾ ਰਹੇ 8 ਵਿਅਕਤੀਆਂ ਨੂੰ ਪੁਲਿਸ ਨੇ ਕੀਤੇ ਗ੍ਰਿਫ਼ਤਾਰ - ਬੁੱਕੀ ਗ੍ਰਿਫ਼ਤਾਰ
🎬 Watch Now: Feature Video
ਜਲੰਧਰ: ਥਾਣਾ ਨੰਬਰ 5 ਦੀ ਪੁਲਿਸ ਨੇ ਨਿਊ ਅਸ਼ੋਕ ਨਗਰ ਵਿੱਚ ਰੇਡ ਕਰ ਕੇ ਕਾਰੋਬਾਰੀ ਵਿਕਾਸ ਬੱਤਰਾ ਉਰਫ਼ ਸ਼ੈਲੀ ਦੀ ਨਕੋਦਰ ਰੋਡ ਸਥਿਤ ਕੋਠੀ ਤੋਂ 8 ਬੁੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 17 ਮੋਬਾਈਲ ਅਤੇ 48,500 ਰੁਪਏ ਨਕਦ ਬਰਾਮਦ ਕੀਤੇ ਹਨ। ਪੁਲਿਸ ਨੇ ਆਰੋਪੀ ਵਿੱਕੀ ਗੋਸਵਾਮੀ, ਅਰੁਣ ਸ਼ਰਮਾ, ਭਾਰਤ ਕਪੂਰ, ਨਿਖਿਲ ਕੁਮਾਰ, ਸੰਦੀਪ ਕੁਮਾਰ, ਸੁਖਪ੍ਰੀਤ, ਦੀਪਕ ਭੱਟੀ ਅਤੇ ਵਿਕਾਸ ਪੱਤਰਾਂ ਦੇ ਖਿਲਾਫ ਧੋਖਾਧੜੀ ਅਤੇ ਸੱਟੇਬਾਜ਼ੀ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਨਿਰੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੈੱਲੀ ਬੱਤਰਾ ਦੇ ਘਰ ਉੱਤੇ ਕ੍ਰਿਕਟ ਮੈਚ ਉੱਤੇ ਸੱਟਾ ਚੱਲ ਰਿਹਾ ਹੈ। ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਜਦੋਂ ਰੇਡ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਇੱਕ ਅਟੈਚੀ ਬਰਾਮਦ ਹੋਈ, ਜਿਸ ਵਿੱਚ 17 ਮੋਬਾਈਲ ਸਨ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ਵਿੱਚ ਇੱਕ ਕ੍ਰਿਕਟ ਮੈਚ ਚੱਲ ਰਿਹਾ ਸੀ ਜਿਸ ਤੇ ਇਹ ਸਭ ਸੱਟਾ ਲਗਾ ਰਹੇ ਸੀ। ਜਿਸ ਤਹਿਤ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਤੇ ਮਾਮਲਾ ਦਰਜ਼ ਕੀਤਾ ਗਿਆ ਹੈ।