ਬੱਚੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਹਵਲਦਾਰ ਗ੍ਰਿਫ਼ਤਾਰ - ਹਵਲਦਾਰ ਨੇ ਛੇ ਸਾਲ ਦੀ ਮਾਸੂਮ ਬੱਚੀ ਦੇ ਨਾਲ ਛੇੜਛਾੜ
🎬 Watch Now: Feature Video
ਪੰਜਾਬ ਆਰਮਡ ਪੁਲਿਸ ਦੀ 75 ਬਟਾਲੀਅਨ ਦੇ ਇੱਕ ਹਵਲਦਾਰ ਨੇ ਛੇ ਸਾਲ ਦੀ ਮਾਸੂਮ ਬੱਚੀ ਦੇ ਨਾਲ ਛੇੜਛਾੜ ਕੀਤੀ ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਜਲੰਧਰ ਛਾਉਣੀ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਹਵਲਦਾਰ ਵਿਰੁੱਧ ਕਈ ਧਾਰਾਵਾਂ ਦਾ ਮਾਮਲਾ ਦਰਜ ਕਰਵਾ ਕੇ ਆਰੋਪੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ। ਜਲੰਧਰ ਦੇ ਐਸ.ਐਚ.ਓ ਕੁਲਬੀਰ ਠਾਕੁਰ ਸੰਧੂ ਨੇ ਦੱਸਿਆ ਕਿ ਹਵਲਦਾਰ ਦਾ ਜਲੰਧਰ ਦੇ ਇੱਕ ਸਕੂਲ ਦੇ ਕੋਲ ਘਰ ਹੈ ਅਤੇ ਉਸ ਨੇ ਨੇੜੇ ਹੀ ਰਹਿੰਦੀ ਇਕ ਮਾਸੂਮ ਦੇ ਨਾਲ ਛੇੜਛਾੜ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਕ ਹਵਾਲਦਾਰ ਨੇ ਪੰਜਾਬ ਪੁਲਿਸ ਦਾ ਸਿਰ ਸ਼ਰਮ ਨਾਲ ਝੁੱਕਾ ਦਿੱਤਾ ਹੈ।
TAGGED:
punjab latest news