ਇੰਟੈਲੀਜੈਂਸ ਟੀਮ ਦੀ ਪਿੰਡ ਰਾਮਪੁਰ ‘ਚ ਵੱਡੀ ਰੇਡ - ਰੈਫਰੈਂਡਮ 2020
🎬 Watch Now: Feature Video
ਲੁਧਿਆਣਾ: ਦੋਰਾਹਾ ਦੇ ਨਜ਼ਦੀਕ ਪਿੰਡ ਰਾਮਪੁਰ ਉਸ ਸਮੇਂ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ ਜਦੋਂ ਇੰਟੈਲੀਜੈਂਸ ਟੀਮ (Intelligence team) ਨੇ ਇੱਕ ਘਰ ਅੰਦਰ ਛਾਪਾ ਮਾਰਿਆ। ਹਾਲਾਂਕਿ ਇਸ ਰੇਡ ਬਾਰੇ ਪੁਲਿਸ ਅਧਿਕਾਰੀਆਂ ਨੇ ਕੋਈ ਖੁਲਾਸਾ ਨਹੀਂ ਕੀਤਾ। ਸੂਤਰਾਂ ਅਨੁਸਾਰ ਘਰ ਅੰਦਰੋਂ ਖਾਲਿਸਤਾਨ (Khalistan) ਸਮਰਥਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੌਰਾਨ ਘਰ ਅੰਦਰੋਂ ਪ੍ਰਿੰਟਿੰਗ ਪ੍ਰੈਸ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਇੰਟੈਲੀਜੈਂਸ ਦੀ ਟੀਮ ਨੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਦੋਰਾਹਾ ਦੇ ਪਿੰਡ ਰਾਮਪੁਰ ਵਿਖੇ ਇੱਕ ਘਰ ਅੰਦਰ ਰੇਡ ਕੀਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਘਰ ਅੰਦਰ ਰਹਿਣ ਵਾਲਾ ਨੌਜਵਾਨ ਰੈਫਰੈਂਡਮ 2020 (Referendum 2020) ਨੂੰ ਲੈ ਕੇ ਸਮੱਗਰੀ ਤਿਆਰ ਕਰਦਾ ਸੀ। ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਘਰ ਅੰਦਰ ਹੀ ਪ੍ਰਿੰਟਿੰਗ ਪ੍ਰੈਸ ਲਾਈ ਹੋਈ ਸੀ। ਘਰ ਅੰਦਰੋਂ ਰੈਫਰੈਂਡਮ 2020 ਨਾਲ ਸੰਬੰਧਤ ਸਮੱਗਰੀ ਅਤੇ ਖਾਲਿਸਤਾਨ ਨਾਲ ਸਬੰਧਿਤ ਸਾਮਾਨ ਵੀ ਮਿਲਿਆ ਹੈ। ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਰੇਡ ਇੰਟੈਲੀਜੈਂਸ ਟੀਮ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਰੇਡ ਨੂੰ ਲੈਕੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਕੰਨ੍ਹੀ ਕਰਤਾਉਂਦੇ ਵਿਖਾਈ ਦਿੱਤੇ।