ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਬਣੀ ਹੜ੍ਹ ਦੀ ਸਥਿਤੀ - ਰੂਪਨਗਰ ਸਤਲੁਜ ਦਰਿਆ
🎬 Watch Now: Feature Video
ਭਾਰੀ ਮੀਂਹ ਅਤੇ ਭਾਖੜਾ ਡੈਮ ਦੇ ਫ਼ਲੱਡ ਗੇਟਾਂ ਨੂੰ ਖੋਲ੍ਹਣ ਤੋਂ ਬਾਅਦ ਪੰਜਾਬ ਅਲਰਟ 'ਤੇ ਹੈ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਰੂਪਨਗਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਹੈੱਡਵਰਕਸ ਦੇ ਜੇਈ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਹੈੱਡਵਰਕਸ ਦੇ ਵਿੱਚ ਦੋ ਲੱਖ ਕਿਊਸਿਕ ਪਾਣੀ ਦਾ ਪੱਧਰ ਚੱਲ ਰਿਹਾ ਹੈ। ਸਤਲੁਜ ਦਰਿਆ 'ਤੇ ਬਣੇ ਪੁੱਲ ਦੇ ਉੱਪਰ ਜਿੰਨੇ ਵੀ ਫਲੱਡ ਗੇਟ ਹਨ ਉਹ ਸਾਰੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਅਲਾਵਾ ਸਿਰਸਾ, ਸਵਾਂ ਅਤੇ ਵੱਖ-ਵੱਖ ਨਦੀਆਂ ਨਾਲਿਆਂ ਦਾ ਪਾਣੀ ਇਸ ਦਰਿਆ ਦੇ ਵਿੱਚ ਆ ਰਿਹਾ ਹੈ ਜਿਸ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਆਉਣ ਵਾਲੇ ਘੰਟਿਆਂ ਵਿੱਚ ਹੋਰ ਬਾਰਿਸ਼ ਤੋਂ ਬਾਅਦ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਇਹ ਪਾਣੀ ਰੂਪਨਗਰ ਸਤਲੁਜ ਦਰਿਆ ਤੋਂ ਹੁੰਦਾ ਹੋਇਆ ਅੱਗੇ ਲੁਧਿਆਣਾ ਹਰੀਕੇ ਪੱਤਣ ਵਾਲੇ ਪਾਸੇ ਮਾਰ ਕਰ ਸਕਦਾ ਹੈ।
Last Updated : Aug 18, 2019, 1:29 PM IST