ਖਰੜ 'ਚ ਟ੍ਰੈਫ਼ਿਕ ਪੁਲਿਸ ਨੇ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ - kharar traffic police
🎬 Watch Now: Feature Video
ਖਰੜ: ਖਰੜ-ਕੁਰਾਲੀ ਰੋਡ 'ਤੇ ਟ੍ਰੈਫ਼ਿਕ ਪੁਲਿਸ ਨੇ ਬੁੱਧਵਾਰ ਨੂੰ ਕੋਰੋਨਾ ਮਹਾਂਮਾਰੀ ਅਤੇ ਸੜਕੀ ਹਾਦਸਿਆਂ ਨੂੰ ਠੱਲ੍ਹਣ ਦੇ ਮੱਦੇਨਜ਼ਰ ਨਾਕਾ ਲਾ ਕੇ ਚਲਾਨ ਕੀਤੇ। ਟ੍ਰੈਫ਼ਿਕ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਹੇਠ ਇਸ ਦੌਰਾਨ ਓਵਰ ਸਪੀਡ ਗੱਡੀਆਂ ਦੇ ਚਲਾਨ ਕੀਤੇ ਗਏ। ਇਸ ਦੌਰਾਨ ਕਈ ਲੋਕ ਚਲਾਨ ਤੋਂ ਬਚਣ ਲਈ ਪੁਲਿਸ ਅਧਿਕਾਰੀ ਦੀ ਆਪਣੀ ਜਾਣ-ਪਛਾਣ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਵੀ ਦਿਖੇ। ਮੌਕੇ 'ਤੇ ਟ੍ਰੈਫ਼ਿਕ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਲੌਕਡਾਊਨ ਦੌਰਾਨ ਮਾਸਕ ਨਾ ਪਹਿਨਣ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਦਾ ਚਲਾਨ ਕੱਟਿਆ ਗਿਆ ਅਤੇ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾਲ ਹੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।