PM ਮੋਦੀ ਦੇ ਪੁਤਲੇ ਫੂਕਣ ਦੇ ਮਸਲੇ ਨੂੰ ਲੈਕੇ ਡਿਪਟੀ ਸੀਐੱਮ ਦਾ ਅਹਿਮ ਬਿਆਨ
🎬 Watch Now: Feature Video
ਅੰਮ੍ਰਿਤਸਰ: ਦੁਸਹਿਰੇ (Dussehra) ਦੇ ਤਿਉਹਾਰ ਮੌਕੇ ਹਿੰਦੂ ਸੰਗਠਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜੋ ਕੁਝ ਸੰਗਠਨਾਂ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਕਿ ਰਾਵਣ ਦੀ ਜਗ੍ਹਾ ਨਰਿੰਦਰ ਮੋਦੀ ਦਾ ਪੁਤਲਾ ਕਿਉਂ ਫੂਕਿਆ ਜਾ ਰਿਹਾ ਹੈ। ਉਸ ਤੋਂ ਉਨ੍ਹਾਂ ਨੇ ਕਿਹਾ ਕਿ ਪਵਿੱਤਰ ਗ੍ਰੰਥ ਸਾਡੇ ਗੁਰੂਆਂ ਦੀ ਦੇਣ ਹੈ ਅਤੇ ਸਾਨੂੰ ਸਭ ਨੂੰ ਪਵਿੱਤਰ ਗ੍ਰੰਥਾਂ ਅਤੇ ਸਾਡੀ ਸਭ ਦੀ ਸੋਚ ਪਵਿੱਤਰ ਗ੍ਰੰਥਾਂ ਦੇ ਮੁਤਾਬਿਕ ਹੋਣੀ ਚਾਹੀਦੀ ਨਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਮੁਤਾਬਿਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਿੰਘੂ ਬਾਰਡਰ ਤੇ ਹੋਈ ਘਟਨਾ ਨੂੰ ਲੈਕੇ ਬੋਲਦਿਆਂ ਕਿਹਾ ਕਿ ਕਾਨੂੰਨ ਅਤੇ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਜੋ ਸੋਚ ਹੈ ਉਹ ਨਿਰਪੱਖ ਹੋਣੀ ਚਾਹੀਦੀ ਹੈ।