ਫ਼ਤਹਿਗੜ੍ਹ ਸਾਹਿਬ 'ਚ ਜਨਤਾ ਕਰਫਿਊ ਦਾ ਅਸਰ, ਬਾਜ਼ਾਰਾਂ ਚ ਪਸਰੀ ਸੁੰਨ
🎬 Watch Now: Feature Video
ਫਤਿਹਗੜ੍ਹ: ਜਨਤਾ ਕਰਫਿਊ ਦਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਪੂਰਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਰਫਿਊ ਦੇ ਚਲਦਿਆਂ ਬਾਜ਼ਾਰਾਂ 'ਚ ਸੁੰਨ ਪੱਸਰੀ ਹੋਈ ਹੈ ਅਤੇ ਲੋਕਾਂ ਦੀ ਆਵਾਜਾਈ ਪੂਰਨ ਤੌਰ ਤੇ ਬੰਦ ਹੋ ਗਈ ਹੈ। ਦੱਸਣਯੋਗ ਹੈ ਕਿ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਅਤੇ ਪੂਰੇ ਭਾਰਤ ਵਿੱਚ ਪੀੜਤਾਂ ਦੀ ਗਿਣਤੀ 300 ਤੋਂ ਪਾਰ ਹੋ ਚੁੱਕੀ ਹੈ ਅਤੇ ਪੰਜਾਬ 'ਚ ਵੀ ਕੋਰੋਨਾ ਪੀੜਤਾਂ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦੇ ਵਧ ਰਹੇ ਖ਼ੌਫ਼ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਪੀਐਮ ਮੋਦੀ ਵੱਲੋਂ 22 ਮਾਰਚ ਅੱਜ ਦੇ ਦਿਨ ਲਈ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਜਿਸ ਦਾ ਲੋਕਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ।