ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ - ਪੁਲਿਸ
🎬 Watch Now: Feature Video
ਰੂਪਨਗਰ: ਨੰਗਲ ਦੇ ਵਿੱਚ ਇਕ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੰਗਲ ਦੇ ਥਾਣਾ ਮੁੱਖੀ ਪਵਨ ਚੌਧਰੀ ਨੇ ਦੱਸਿਆ ਕਿ ਸਾਨੂੰ ਕਤਲ ਦੀ ਸੂਚਨਾ ਮਿਲੀ ਸੀ, ਜਦੋ ਅਸੀਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਖੂਨ ਵਿੱਚ ਲੱਥ ਪਥ ਇੱਕ ਔਰਤ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਨਵਿਤਾ ਜਿਸਦੀ ਉਮਰ ਕਰੀਬ 35 ਸਾਲ ਸੀ 'ਤੇ ਉਸਦੇ ਵਿਆਹ ਨੂੰ 17-18 ਸਾਲ ਹੋ ਗਏ ਸੀ। ਘਰੇਲੂ ਝਗੜੇ ਕਰਕੇ ਉਸਦੇ ਪਤੀ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ 'ਤੇ ਗਾਵਾਹਾ ਦੇ ਬਿਆਨਾ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ ਆਪਣੇ ਕਬਜੇ ਵਿੱਚ ਲੈ ਲਈ ਅਤੇ ਪੋਸਟਮਾਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਕਾਤਲ ਦੀ ਭਾਲ ਜਾਰੀ ਹੈ।