ਤਰਨਤਾਰਨ ਵਿਖੇ ਪ੍ਰੇਮੀ ਜੋੜੇ ਦਾ ਕਤਲ, ਤਿੰਨ ਦੋਸ਼ੀ ਕੀਤੇ ਕਾਬੂ - ਤਰਨਤਾਰਨ
🎬 Watch Now: Feature Video

ਤਰਨਤਾਰਨ: ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਦੁਹਲ ਕੋਹਨਾ ਦੇ ਖੇਤਾਂ ਵਿਚੋਂ ਬੀਤੀ 13 ਮਈ ਨੂੰ ਦੋ ਸੜੀਆਂ ਹੋਈਆਂ ਲਾਸ਼ਾਂ ਮਿਲੀਆ ਹਨ। ਜਿਸ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਾਜਾਇਜ਼ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇਸ ਪ੍ਰੇਮੀ ਜੋੜੇ ਦਾ ਕਤਲ ਕਰਕੇ ਲਾਸ਼ਾਂ ਦੀ ਪਹਿਚਾਣ ਲੁਕਾਉਣ ਲਈ ਦੋਹਾਂ ਦੇ ਚਿਹਰੇ ਨੂੰ ਸਾੜ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਲੜਕਾ ਜੁਗਰਾਜ ਸਿੰਘ ਜਿਸ ਦੀ ਉਮਰ 20 ਸਾਲ ਅਤੇ ਲੜਕੀ ਜੋਤੀ ਪੁੱਤਰੀ ਬਿੱਟੂ ਦੱਸੀ ਜਾ ਰਹੀ ਹੈ। ਥਾਣਾ ਖੇਮਕਰਨ ਦੇ ਐੱਸ.ਐੱਚ.ਓ ਤਰਸੇਮ ਮਸੀਹ ਵਲੋਂ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਲੜਕੀ ਦੇ ਪਰਿਵਾਰ ਨਾਲ ਸਬੰਧਿਤ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਹੈ। ਇਸ ਬਾਰੇ ਡੀ.ਐੱਸ.ਪੀ ਰਾਜਬੀਰ ਸਿੰਘ ਭਿੱਖੀਵਿੰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ੜੇ ਗਏ ਦੋਸ਼ੀਆ ਵਿੱਚ ਗੁਰਭੇਜ ਸਿੰਘ, ਸੁੱਖੀ ਪਤਨੀ ਬਿੱਟੂ ਸਿੰਘ, ਬਿੱਟੂ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਮਿਲ ਹਨ।