ਪਠਾਨਕੋਟ 'ਚ ਐਚ.ਆਈ.ਵੀ ਪੌਜ਼ੀਟਿਵ ਮਾਮਲੇ ਪਿਛਲੇ ਸਾਲ ਨਾਲੋਂ ਘੱਟ - ਐਚਆਈਵੀ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ
🎬 Watch Now: Feature Video
ਪਠਾਨਕੋਟ: ਦੇਸ਼ ਵਿੱਚ ਐਚਆਈਵੀ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਜਾਗਰੂਕ ਕਰਨ ਲਈ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ। ਪਠਾਨਕੋਟ ਵਿੱਚ ਇਸ ਸਾਲ ਐਚਆਈਵੀ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਦੇ ਮਾਮਲਿਆਂ ਦੇ ਵਿੱਚ ਘਟੀ ਹੈ। ਇਸ ਸਾਲ 60 ਮਾਮਲੇ ਹੀ ਪਠਾਨਕੋਟ ਸਿਹਤ ਵਿਭਾਗ ਕੋਲ ਆਏ ਹਨ। ਸਿਹਤ ਵਿਭਾਗ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਪਠਾਨਕੋਟ ਵਿੱਚ ਐਚ ਆਈ ਵੀ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਕਾਫੀ ਘਟੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਐੱਚਆਈਵੀ ਦਾ ਮਾਮਲਾ ਆਉਂਦਾ ਹੈ ਅਸੀਂ ਉਸ ਮਰੀਜ਼ ਦੀ ਪੂਰੀ ਤਰ੍ਹਾਂ ਕੌਂਸਲਿੰਗ ਕਰ ਕੇ ਉਸ ਨੂੰ ਸਮਝਾਇਆ ਜਾਂਦਾ ਹੈ ਅਤੇ ਇਸ ਬਿਮਾਰੀ ਦੇ ਪ੍ਰਸਾਰ ਨੂੰ ਕਿਸ ਤਰ੍ਹਾਂ ਰੋਕਣਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।