ਹਾਈਕੋਰਟ ਨੇ ਪੀਸੀਐਸ ਅਧਿਕਾਰੀ ਰਮਨ ਕੁਮਾਰ ਕੋਚਰ ਦੀ ਪਟੀਸ਼ਨ ਕੀਤੀ ਰੱਦ - ਪੀਸੀਐਸ ਅਧਿਕਾਰੀ ਰਮਨ ਕੁਮਾਰ ਕੋਚਰ]
🎬 Watch Now: Feature Video

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਪੀਸੀਐੱਸ ਅਧਿਕਾਰੀ ਰਮਨ ਕੁਮਾਰ ਕੋਚਰ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਸੱਕਤਰ ਵੱਲੋਂ ਉਨ੍ਹਾਂ ਨੂੰ ਡਿਮੋਟ ਕਰਨ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਜੀ ਐਸ ਸੰਧਾਵਾਲੀਆ ਵੱਲੋਂ ਪਟੀਸ਼ਨ ਨੂੰ ਖਾਰਿਜ ਕਰਦੇ ਹਏ ਕਿਹਾ ਕਿ ਅਜਿਹੇ ਵਿਅਕਤੀ ਜਿਨ੍ਹਾਂ ਦੇ ਕੋਲ ਯੋਗਤਾ ਹੀ ਨਹੀਂ ਹੈ ਉਨ੍ਹਾਂ ਨੂੰ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਕਿਵੇਂ ਸੌਂਪੀ ਜਾ ਸਕਦੀ ਹੈ। ਹਾਈਕੋਰਟ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅੰਤਰਿਮ ਰਾਹਤ ਨਹੀਂ ਦੇਣੀ ਚਾਹੀਦੀ ਹੈ ਤੇ ਨਾ ਹੀ ਉਹ ਇਸ ਦੇ ਹੱਕਦਾਰ ਹਨ।