ਸਿਆਲ ਦੇ ਪਹਿਲੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਕੀਤੀਆਂ ਖਰਾਬ - ਡੀਏਪੀ ਖਾਦ
🎬 Watch Now: Feature Video

ਫ਼ਰੀਦਕੋਟ: ਅੱਜ ਮੱਘਰ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਹੋਈ ਚੜ੍ਹਦੇ ਸਿਆਲ ਦੀ ਪਹਿਲੇ ਮੀਂਹ ਅਤੇ ਗੜੇਮਾਰੀ ਨੇ ਜਿੱਥੇ ਠੰਢ ਵਿੱਚ ਵਾਧਾ ਕੀਤਾ ਹੈ ਉੱਥੇ ਹੀ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਦੀ ਦੋ ਚਾਰ ਦਿਨ ਪਹਿਲਾਂ ਬੀਜੀ ਗਈ ਕਣਕ ਦੀ ਫਸਲ ਵੀ ਕਰੰਡ ਕਰ ਦਿੱਤੀ ਹੈ ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਕਰੀਬ ਪੰਜ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕਣਕ ਦੀ ਬਿਜਾਈ ਵੀ ਕਈ ਦਿਨ ਲੇਟ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇੱਕ ਤਾਂ ਪਹਿਲਾਂ ਹੀ ਡੀਜ਼ਲ ਮਹਿੰਗਾ ਹੈ ਦੂਜਾ ਖਾਦ ਦੀ ਬਹੁਤ ਕਮੀ ਹੈ ਅਤੇ ਮੁਸ਼ਕਿਲ ਨਾਲ ਮਿਲ ਰਹੀ ਹੈ। ਇਸ ਦੇ ਚਲਦੇ ਜਿਨ੍ਹਾਂ ਕਿਸਾਨਾਂ ਨੇ ਫ਼ਸਲ ਦੀ ਪਿਛਲੇ ਦੋ ਚਾਰ ਦਿਨਾਂ ਅੰਦਰ ਬਿਜਾਈ ਕੀਤੀ ਹੈ। ਉਹ ਕਰੰਡ ਹੋ ਗਈਆਂ ਹਨ ਹੁਣ ਦੁਬਾਰਾ ਬਿਜਾਈ ਲਈ ਜਿੱਥੇ ਖਾਦ ਦੀ ਕਮੀ ਹੈ ਉੱਥੇ ਹੀ ਕਈ ਦਿਨ ਜ਼ਮੀਨ ਵੀ ਬਿਜਾਈ ਲਈ ਵੱਤਰ ਨਹੀਂ ਆਵੇਗੀ ਅਤੇ ਕਣਕ ਦੀ ਬਿਜਾਈ ਵਿਚ ਦੇਰੀ ਹੋਵੇਗੀ।