ਸਿਹਤ ਕਾਮਿਆਂ ਨੇ 4 ਮਈ ਤੋ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਸਰਕਾਰ ਨੂੰ ਦਿੱਤੀ ਚਿਤਾਵਨੀ - ਰੈਗੂਲਰ ਸਬੰਧੀ ਨੋਟੀਫਿਕੇਸ਼ਨ
🎬 Watch Now: Feature Video
ਫਤਿਹਗੜ੍ਹ ਸਾਹਿਬ: ਬੀਤੇ ਦਿਨੀ ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ 9000 ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਰੈਗੂਲਰ ਦੀ ਮੰਗ ਨੂੰ ਲੈ ਕੇ ਜੰਗ ਛੇੜ ਦਿੱਤੀ ਹੈ। ਇਨਾ ਕਰਮਚਾਰੀਆਂ ਵੱਲੋਂ 27 ਅਪ੍ਰੈਲ ਦੀ ਹੜਤਾਲ ਨਾਲ ਇੱਕ ਵਾਰ ਤਾਂ ਸਿਹਤ ਮਹਿਕਮਾ ਪੂਰੀ ਤਰਾਂ ਕੰਬ ਉੱਠਿਆ ਹੈ। ਉੱਥੇ ਹੀ ਇਨ੍ਹਾਂ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੇ 3 ਮਈ ਤੱਕ ਇਨਾਂ ਕਰਮਚਾਰੀਆ ਦਾ ਰੈਗੂਲਰ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 4 ਮਈ ਤੋਂ ਬਾਅਦ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਹੜਤਾਲ ’ਤੇ ਚਲੇ ਜਾਣਗੇ।