ਹੁਸ਼ਿਆਰਪੁਰ 'ਚ ਸਿਹਤ ਵਿਭਾਗ ਵੱਲੋਂ ਨਿੱਜੀ ਦੰਦਾਂ ਦੇ ਕਲੀਨੀਕ 'ਤੇ ਕੀਤੀ ਗਈ ਛਾਪੇਮਾਰੀ
🎬 Watch Now: Feature Video
ਹੁਸ਼ਿਆਰਪੁਰ 'ਚ ਸਿਹਤ ਵਿਭਾਗ ਵੱਲੋਂ ਦੰਦਾਂ ਦੇ ਇੱਕ ਨਿੱਜੀ ਹਸਪਤਾਲ 'ਤੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਦੱਸਦੇ ਹੋਏ ਡੈਂਟਲ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਬਿਨਾ ਮੈਡੀਕਲ ਲਾਈਸੈਂਸ ਤੋਂ ਦੰਦਾਂ ਦਾ ਕਲੀਨੀਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਡਾਕਟਰ ਵੱਲੋਂ ਕਲੀਨਿਕ ਦੇ ਅੰਦਰ ਮੈਡੀਕਲ ਲਾਇਸੈਂਸ ਦੀ ਕਾਪੀ ਨਹੀਂ ਲਗਾਈ ਗਈ ਹੈ ਅਤੇ ਨਾ ਹੀ ਮੌਕੇ 'ਤੇ ਉਹ ਲਾਈਸੈਂਸ ਸਬੰਧੀ ਕੋਈ ਵੀ ਕਾਗਜ਼ਾਤ ਵਿਖਾ ਸਕੇ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਡਾਕਟਰ ਨੇ ਇਹ ਗੱਲ ਕਬੂਲ ਕੀਤੀ ਗਈ ਹੈ ਕਿ ਉਸ ਨੇ ਲਾਇਸੈਂਸ ਦੀ ਕਾਪੀ ਕਲੀਨੀਕ 'ਚ ਨਹੀਂ ਲਗਾਈ, ਪਰ ਕਲੀਨੀਕ ਚਲਾਉਣ ਲਈ ਪੂਰੀ ਤਰ੍ਹਾਂ ਨਾਲ ਸਾਰੇ ਹੀ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਵੱਲੋਂ ਜਲਦ ਹੀ ਸਿਹਤ ਵਿਭਾਗ ਕੋਲ ਲਾਇਸੈਂਸ ਸਬੰਧੀ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ। ਜੇਕਰ ਡਾਕਟਰ ਵੱਲੋਂ ਲਾਇਸੈਂਸ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ ਤਾਂ ਕੀਲੀਨਕ ਮਾਲਿਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।