ਡੇਂਗੂ ਦੇ ਕਹਿਰ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ - dengue cases
🎬 Watch Now: Feature Video
ਅੰਮ੍ਰਿਤਸਰ: ਸੂਬੇ ਦੇ ਵਿੱਚ ਕੋਰੋਨਾ ਤੋਂ ਬਾਅਦ ਡੇਂਗੂ (dengue) ਦਾ ਕਹਿਰ ਵਧਦਾ ਜਾ ਰਿਹਾ ਹੈ। ਆਏ ਦਿਨ ਨਵੇਂ ਕੇਸ ਸਾਹਮਣੇ ਆ ਰਹੇ ਹਨ। ਐਸ ਐਮ ਓ ਚੰਦਰਮੋਹਨ ਨੇ ਦੱਸਿਆ ਕਿ ਪਹਿਲਾਂ ਹਰ ਰੋਜ਼ 30 ਤੋਂ 32 ਮਰੀਜ਼ ਸਿਵਲ ਹਸਪਤਾਲ (Civil Hospital) ਵਿੱਚ ਦਾਖਲ ਹੁੰਦੇ ਸਨ ਪਰ ਹੁਣ ਇੰਨ੍ਹਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਸਿਵਲ ਪ੍ਰਸ਼ਾਸਨ ਡੇਂਗੂ ਦੇ ਵਧਦੇ ਕੇਸਾਂ ਲੈ ਕੇ ਕਾਫ਼ੀ ਸਖ਼ਤ ਨਜ਼ਰ ਆ ਰਿਹਾ ਹੈ। ਨਾਲ ਹੀ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਦਾ ਬੜੇ ਸੁਚਾਰੂ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਐਮਓ ਵੱਲੋਂ ਆਮ ਲੋਕਾਂ ਨੂੰ ਡੇਂਗੂ ਦੇ ਫੈਲਣ ਨੂੰ ਲੈਕੇ ਕੁਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਦੇ ਵਧ ਰਹੇ ਪ੍ਰਕੋਪ ਤੋਂ ਬਚਿਆ ਜਾ ਸਕੇ।