ਹਾਥਰਾਸ ਬਲਾਤਕਾਰ ਕਾਂਡ: ਨੌਜਵਾਨਾਂ ਵੱਲੋਂ ਮੋਦੀ ਤੇ ਯੋਗੀ ਵਿਰੁੱਧ ਡਾਂਗ ਮਾਰਚ

🎬 Watch Now: Feature Video

thumbnail
ਬਠਿੰਡਾ: ਉਤਰ ਪ੍ਰਦੇਸ਼ ਦੇ ਹਾਥਰਸ ਵਿਖੇ 19 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਅਤੇ ਮੌਤ ਹੋਣ ਜਾਣ ਕਾਰਨ ਕੇਂਦਰ ਅਤੇ ਯੋਗੀ ਸਰਕਾਰ ਵਿਰੁੱਧ ਇਨਸਾਫ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਬਠਿੰਡਾ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਡਾਂਗ ਮਾਰਚ ਕੱਢਿਆ। ਰੋਸ ਮਾਰਚ ਦੀ ਅਗਵਾਈ ਕਰ ਰਹੇ ਲੋਕ ਜਨ ਸ਼ਕਤੀ ਪਾਰਟੀ ਦੇ ਸਟੂਡੈਂਟ ਵਿੰਗ ਦੇ ਪ੍ਰਧਾਨ ਜਰਮਨ ਗੈਰੀ ਨੇ ਕਿਹਾ ਕਿ ਭਾਵੇਂ ਲੋਕ ਜਨ ਸ਼ਕਤੀ ਪਾਰਟੀ ਐਨਡੀਏ ਸਰਕਾਰ ਦਾ ਹਿੱਸਾ ਹੈ ਪਰ ਯੋਗੀ ਸਰਕਾਰ ਵਿੱਚ ਦਲਿਤ ਸਮਾਜ ਦੀ ਮਨੀਸ਼ਾ ਨਾਲ ਜੋ ਵਾਪਰਿਆ ਉਹ ਉਸਦੀ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮਨੀਸ਼ਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੋਕ ਜਨ ਸ਼ਕਤੀ ਪਾਰਟੀ ਅਤੇ ਪਾਰਟੀ ਦੇ ਸਟੂਡੈਂਟ ਵਿੰਗ ਦੇ ਨੌਜਵਾਨ ਇਨਸਾਫ ਦੀ ਲੜਾਈ ਲੜਨਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.