ਹਰਸਿਮਰਤ ਕੌਰ ਬਾਦਲ ਨੇ ਸਕੀਮਾਂ ਦੇ ਮੁਲਾਂਕਣ ਦੇ ਰਿਵਿਊ ਲਈ ਮਾਨਸਾ 'ਚ ਕੀਤੀ ਮੀਟਿੰਗ - ਪੰਜਾਬ ਸਰਕਾਰ ਵੱਲੋਂ ਕਈ ਗ੍ਰਾਂਟਾਂ ਰੋਕੀਆਂ
🎬 Watch Now: Feature Video
ਮਾਨਸਾ: ਕੇਂਦਰ ਸਰਕਾਰ ਵੱਲੋਂ ਆ ਰਹੀਆਂ ਸਕੀਮਾਂ ਦੇ ਮੁਲਾਂਕਣ ਤੇ ਰਿਵਿਊ ਲਈ ਸਾਬਕਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਡੀਸੀ ਦਫ਼ਤਰ ਮਾਨਸਾ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਚੋਂ ਕੋਈ ਵੀ ਇਨਸਾਨ ਜਦੋਂ ਕੋਈ ਚੀਜ਼ ਖਰੀਦਦਾ ਹੈ ਉਸ ਵਿੱਚੋਂ ਕੁਝ ਹਿੱਸਾ ਟੈਕਸ ਦੇ ਰੂਪ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਾਂਦਾ ਹੈ। ਇਨ੍ਹਾਂ ਚੋਂ 42 ਫੀਸਦੀ ਕੇਂਦਰ ਸਰਕਾਰ ਨੂੰ ਜਾਂਦਾ ਹੈ। ਜਿਸ ਚੋਂ ਕੁੱਝ ਵੀ ਬਚਣ 'ਤੇ ਸੂਬਿਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ, ਪਰ ਕੇਂਦਰ ਸਰਕਾਰ ਵੱਲੋਂ ਜਿੰਨੀਆਂ ਵੀ ਸਕੀਮਾਂ ਤੇ ਫੰਡ ਸੂਬਿਆਂ ਦੀਆਂ ਸਰਕਾਰਾਂ ਨੂੰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਹੁਣ 17ਵੀਂ ਲੋਕ ਸਭਾ ਚੱਲ ਰਹੀ ਹੈ ਪਰ 16ਵੀਂ ਲੋਕ ਸਭਾ ਦੇ ਵੇਲੇ ਤੋਂ ਚਾਰ ਪੰਜ ਸਾਲਾਂ ਤੋਂ ਕੁੱਝ ਅਜਿਹੀਆਂ ਗ੍ਰਾਂਟਾਂ ਰੁਕੀਆਂ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਕਈ ਗ੍ਰਾਂਟਾਂ ਰੋਕੀਆਂ ਗਈਆਂ ਹਨ ਜਦੋਂ ਕਿ ਇਨ੍ਹਾਂ ਦਾ ਜਲਦ ਤੋਂ ਜਲਦ ਇਸਤੇਮਾਲ ਹੋਣਾ ਚਾਹੀਦਾ ਹੈ।