ਹਰਸਿਮਰਤ ਨੇ ਵਿੰਨ੍ਹੇ ਪਾਕਿ 'ਤੇ ਨਿਸ਼ਾਨੇ, ਕਿਹਾ- ਕਰਤਾਰਪੁਰ ਲਾਂਘੇ 'ਤੇ ਫੀਸ ਵਸੂਲਣਾ ਸ਼ਰਮਨਾਕ - bathinda news
🎬 Watch Now: Feature Video
ਨੰਨ੍ਹੀ ਛਾਂ ਦੀ 11ਵੀਂ ਵਰ੍ਹੇਗੰਢ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਦਾ ਦੇ ਏਮਜ਼ ਹਸਪਤਾਲ ਪਹੁੰਚੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਈ ਗਈ 20 ਡਾਲਰ ਫੀਸ 'ਤੇ ਪਾਕਿ ਦੀ ਨਿਖੇਧੀ ਕੀਤੀ। ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਕੋਲੋਂ ਦਰਸ਼ਨ ਕਰਨ ਦੇ ਲਈ 20 ਡਾਲਰ ਦੀ ਫੀਸ ਰੱਖਣਾ ਸ਼ਰਮਨਾਕ ਹੈ। ਪਾਕਿਸਤਾਨ ਨੂੰ ਇਹ ਫ਼ੈਸਲਾ ਵਾਪਿਸ ਲੈ ਲੈਣਾ ਚਾਹਿਦਾ ਹੈ। ਉਨ੍ਹਾਂ ਕਿਹਾ ਧਾਰਮਿਕ ਕੰਮ ਲਈ ਪੈਸੇ ਵਸੂਲਣੇ ਕੋਈ ਜਾਇਜ਼ ਗੱਲ ਨਹੀਂ ਹੈ।