ਅੰਮ੍ਰਿਤਸਰ/ ਅਜਨਾਲਾ : ਅੱਜ ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਸ ਨੂੰ ਲੈਕੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧਾਂ ਅਤੇ ਚੌਕਸੀ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਪੰਜਾਬ ਵਿੱਚ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ ਅੰਦਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਥਾਰ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਗੱਡੀ ਵਿੱਚ ਬੈਠੇ ਨੌਜਵਾਨ ਵਾਲ ਵਾਲ ਬਚ ਗਏ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਕੁਝ ਦਿਨ ਪਹਿਲਾਂ ਹੋਈ ਸੀ ਲੜਾਈ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਤੋਂ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦਫਤਰ ਵਿੱਚ ਬੈਠਾ ਹੋਇਆ ਸੀ ਤਾਂ ਅਚਾਨਕ ਹੀ ਇੱਕ ਫੋਨ ਕਾਲ ਆਈ ਕਿ ਤੁਹਾਡੇ ਬੇਟੇ ਦੀ ਗੱਡੀ ਉੱਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੇ ਲੜਕੇ ਦੀ ਇੱਕ ਲੜਾਈ ਹੋਈ ਸੀ ਹੋ ਸਕਦਾ ਹੈ ਕਿ ਹਮਲਾ ਕਰਨ ਵਾਲਏ ਉਹੀ ਲੋਕ ਹੋਣ। ਉਹਨਾਂ ਕਿਹਾ ਕਿ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਕਰ ਰਹੀ ਜਾਂਚ
ਉੱਥੇ ਹੀ ਇਸ ਮੌਕੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਐੱਸਐੱਚਓ ਅਜਨਾਲਾ ਸੱਤਪਾਲ ਸਿੰਘ ਨੇ ਕਿਹਾ ਕਿ ਥਾਰ ਗੱਡੀ ਉੱਤੇ ਗੋਲੀਆਂ ਚੱਲੀਆਂ ਹਨ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਕਰਦੇ ਹੋਏ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਲਾਈਵ ਪਟਿਆਲਾ 'ਚ ਡੀਸੀ ਨੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ, ਸਬੰਧਿਤ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਗਾਚੀਬੋਵਲੀ ਵਿੱਚ ਮਾਰਗਦਰਸ਼ੀ ਦੀ 121ਵੀਂ ਬ੍ਰਾਂਚ ਦਾ ਉਦਘਾਟਨ, ਚੇਅਰਮੈਨ ਚੇਰੂਕੁਰੀ ਕਿਰਨ ਨੇ ਇਸਨੂੰ ਮੀਲ ਪੱਥਰ ਦੱਸਿਆ
ਨਿਗਮ ਚੋਣਾਂ: ਪਟਿਆਲਾ ਦੇ 7 ਅਤੇ ਧਰਮਕੋਟ ਦੇ 8 ਵਾਰਡਾਂ ਦੀਆਂ ਚੋਣਾਂ ਟਲੀਆਂ, ਨਾਮਜ਼ਦਗੀ ਪ੍ਰਕਿਰਿਆ 'ਚ ਹੋਈ ਗੜਬੜੀ
ਇਹਨਾਂ ਜ਼ਿਲ੍ਹਿਆਂ 'ਚ ਹੋ ਰਹੀ ਵੋਟਿੰਗ
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਕੁੱਲ੍ਹ ਵੋਟਰ ਹਨ। ਜਿਨ੍ਹਾਂ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਅਤੇ 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੈ, ਇਸ ਵਾਰ ਵੋਟਿੰਗ ਲਈ 1 ਘੰਟਾ ਸਮਾਂ ਵਧਾਇਆ ਗਿਆ ਹੈ। ਪੁਲਿਸ ਨੇ ਪੁਖਤਾ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਵੀ ਦਾਅਵਾ ਕੀਤਾ ਹੈ। ਇਸ ਵਿਚਾਲੇ ਗੁਟਬਾਜ਼ੀ ਅਤੇ ਹੰਗਾਮੇ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਲੋਕਾਂ ੱਿਵਚ ਦਹਿਸ਼ਤ ਦਾ ਮਾਹੋਲ ਵੀ ਬਣਿਆ ਹੋਇਆ ਹੈ।