ETV Bharat / state

ਵੋਟਾਂ ਤੋਂ ਪਹਿਲਾਂ ਹੀ ਕਰਤਾ ਰਿਟਾਇਰਡ ਏ.ਐਸ.ਆਈ. ਦਾ ਕਤਲ, ਪੜ੍ਹੋ ਕਿਵੇਂ ਵਾਰਦਾਤ ਨੂੰ ਦਿੱਤਾ ਅੰਜਾਮ - BATHINDA MURDERED

ਬਠਿੰਡਾ 'ਚ ਰਿਟਾਇਰਡ ਏ.ਐਸ.ਆਈ. ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

BATHINDA MURDERED
ਰਿਟਾਇਰਡ ਏ.ਐਸ.ਆਈ. ਦਾ ਕਤਲ (ETV Bharat)
author img

By ETV Bharat Punjabi Team

Published : Dec 21, 2024, 9:41 AM IST

ਬਠਿੰਡਾ : ਦੇਰ ਸ਼ਾਮ ਬਠਿੰਡਾ ਦੇ ਭੀੜ ਵਾਲੇ ਇਲਾਕੇ ਮੁਲਤਾਨੀਆ ਰੋਡ ’ਤੇ ਡੀ.ਡੀ. ਮਿੱਤਲ ਟਾਵਰ ਦੇ ਸਾਹਮਣੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਵੱਲੋਂ ਰਿਟਾਇਰਡ ਏ.ਐਸ.ਆਈ. ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਠਿੰਡਾ ਦੇ 48 ਵਾਰਡ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੌਰਾਨ ਹੀ ਲੈਨ ਤੋਂ ਪਾਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਕੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਰਿਟਾਇਰਡ ਏ.ਐਸ.ਆਈ. ਦਾ ਕਤਲ (ETV Bharat ਬਠਿੰਡਾ, ਪੱਤਰਕਾਰ)

ਕਦੋਂ ਹੋਈ ਵਾਰਦਾਤ

ਐਸ.ਪੀ.ਡੀ. ਨਰਿੰਦਰ ਸਿੰਘ ਨੇ ਦੱਸਿਆ ਕਿ ਰਿਟਾਇਰਡ ਏ.ਐਸ.ਆਈ. ਓਮ ਪ੍ਰਕਾਸ਼ ਘਰੋਂ ਦੁੱਧ ਲੈਣ ਲਈ ਆਏ ਸਨ, ਇਸ ਦੌਰਾਨ ਇੱਕ ਮੋਟਰਸਾਈਕਲ 'ਤੇ ਆਏ ਨੌਜਵਾਨ ਵੱਲੋਂ ਏ.ਐਸ.ਆਈ. ਓਮ ਪ੍ਰਕਾਸ਼ ਦਾ ਪਿੱਛਾ ਕਰਕੇ ਉਸ ਉੱਤੇ ਦੋ 12 ਬੋਰ ਰਾਈਫਲ ਨਾਲ ਫਾਇਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਿਟਾਇਰਡ ਏ.ਐਸ.ਆਈ. ਓਮ ਪ੍ਰਕਾਸ਼ ਨੂੰ ਜਦੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਗਠਨ ਕੀਤਾ ਗਿਆ ਹੈ।

ਮਾਮਲੇ ਦੀ ਜਾਂਚ

ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਸਾਹਿਲ ਗੁਪਤਾ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਲਿਆਂਦਾ ਗਿਆ ਸੀ ਜਿਸ ਦੀ ਮੌਤ ਹੋ ਚੁੱਕੀ ਸੀ । ਉਸਦੀ ਛਾਤੀ ਅਤੇ ਪਿੱਠ 'ਤੇ ਡੂੰਘੇ ਜ਼ਖਮ ਸਨ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.