ਐਸਆਈ ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਵਾਪਸ ਪਰਤੇ ਘਰ - ਪਟਿਆਲਾ
🎬 Watch Now: Feature Video
ਪਟਿਆਲਾ: ਐਸਆਈ ਹਰਜੀਤ ਸਿੰਘ ਨੂੰ ਪੀਜੀਆਈ ਤੋ ਬਿਲਕੁੱਲ ਠੀਕ ਹੋਣ ਤੇ ਵੀਰਵਾਰ ਨੂੰ ਛੁੱਟੀ ਦੇ ਦਿੱਤੀ ਹੈ। ਉਨ੍ਹਾਂ ਆਪਣੇ ਘਰ ਪਹੁੰਚਿਆ ਹੈ ਜਿੱਥੇ ਉਸਦਾ ਪਰਿਵਾਰ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਬਹਾਦਰੀ ਨੂੰ ਪੂਰੇ ਪੰਜਾਬ ਪੁਲਿਸ ਵਿਭਾਗ ਨੇ ਸਲਾਮ ਕੀਤਾ। ਇਸ ਤੋਂ ਇਲਾਵਾ, ਉਸਦੇ ਹੱਥ ‘ਚ 100 ਪ੍ਰਤੀਸ਼ਤ ਆਕਸੀਜਨ ਦੇ ਨਾਲ ਖੂਨ ਦਾ ਪ੍ਰਵਾਹ ਵੀ ਨਿਰਧਾਰਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਪੁਲਿਸ 'ਤੇ ਕੁਝ ਨਿਹੰਗਾਂ ਨੇ ਹਮਲਾ ਕਰ ਦਿੱਤਾ ਸੀ। ਇਸ ਝੜਪ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ। ਉਸ ਤੋਂ ਬਾਅਦ ਪੀਜੀਆਈ ਡਾਕਟਰਾਂ ਨੇ ਸਰਜ਼ਰੀ ਕਰਕੇ ਹਰਜੀਤ ਸਿੰਘ ਦਾ ਹੱਥ ਠੀਕ ਕਰ ਦਿੱਤਾ ਸੀ। ਡਾਕਟਰਾਂ ਨੇ ਹਰਜੀਤ ਸਿੰਘ ਦੀ ਸਿਹਤ ਨੂੰ ਦੇਖ ਹੋਏ ਛੁੱਟੀ ਦੇ ਦਿੱਤੀ ਹੈ।